ਨਵੀਂ ਦਿੱਲੀ: ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁਖੀ ਕ੍ਰਿਸਟਲੀਨਾ ਜਾਰਜੀਏਵਾ ਨੇ ਆਨਲਾਈਨ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਬੀਮਾਰੀ ਨੇ ਅਰਥ ਵਿਵਸਥਾ ਨੂੰ ਪਿੱਛੇ ਧੱਕ ਦਿੱਤਾ ਹੈ ਤੇ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਲਈ ਵੱਡੇ ਪੱਧਰ ਉੱਤੇ ਫੰਡਿੰਗ ਦੀ ਲੋੜ ਹੋਵੇਗੀ।
ਕ੍ਰਿਸਟਲੀਨਾ ਜਾਰਜੀਏਵਾ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਦੁਨੀਆ ਮੰਦੀ ਦੀ ਲਪੇਟ ਵਿੱਚ ਹੈ ਤੇ ਇਹ 2009 ਵਿੱਚ ਆਏ ਗਲੋਬਲ ਵਿੱਤੀ ਸੰਕਟ ਤੋਂ ਵੀ ਜ਼ਿਆਦਾ ਬੁਰਾ ਹੋਵੇਗਾ।
ਜਾਰਜੀਏਵਾ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਦੇ ਅਚਾਨਕ ਰੁਕ ਜਾਣ ਦੀ ਇੱਕ ਚਿੰਤਾ ਕਰਜ਼ਾਈ ਹੋਣ ਅਤੇ ਛਾਂਟੀ ਦੀ ਇੱਕ ਲਹਿਰ ਹੈ ਜੋ ਨਾ ਸਿਰਫ ਵਸੂਲੀ ਨੂੰ ਘੱਟ ਕਰ ਸਕਦੀ ਹੈ ਬਲਕਿ ਸਮਾਜ ਦੇ ਤਾਣੇਬਾਣੇ ਨੂੰ ਖ਼ਤਮ ਕਰ ਸਕਦੀ ਹੈ।
ਉਨ੍ਹਾਂ ਉੱਭਰਦੇ ਬਜ਼ਾਰਾਂ ਨੂੰ ਲੈ ਕੇ ਕਿਹਾ ਕਿ ਮੌਜੂਦਾ ਸੰਕਟ ਦੇ ਬਾਰੇ ਵਿੱਚ ਆਈਐਮਐਫ ਦੇ ਅਨੁਮਾਨਾਂ ਵਿੱਚ ਲਗਭਗ 2.5 ਟ੍ਰਿਲੀਅਨ ਡਾਲਰ ਦੀ ਵਿੱਤੀ ਜ਼ਰੂਰਤ ਹੈ। 80 ਤੋਂ ਜ਼ਿਆਦਾ ਦੇਸ਼ਾਂ ਦੇ ਪਹਿਲਾ ਹੀ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਸੰਕਟਕਾਲੀਨ ਮਦਦ ਦੀ ਅਪੀਲ ਕੀਤੀ ਹੈ।
ਕ੍ਰਿਸਟਲੀਨਾ ਜਾਰਜੀਏਵਾ ਨੇ ਕਿਹਾ ਕਿ ਹਾਲਾਂਕਿ 2021 ਵਿੱਚ ਮੰਦੀ ਤੋਂ ਉੱਭਰਨਾ ਸੰਭਵ ਹੈ ਜੇ ਗਲੋਬਲ ਪੱਧਰ 'ਤੇ ਕੋਰੋਨਾ ਵਾਇਰਸ ਉੱਤੇ ਕਾਬੂ ਪਾ ਲਿਆ ਜਾਵੇ।