ਦੇਹਰਾਦੂਨ: ਦੁਨੀਆ ਦੇ ਸਭ ਤੋਂ ਬਹਿਤਰੀਨ ਫ਼ੌਜੀ ਅਫ਼ਸਰਾਂ ਨੂੰ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਭਾਰਤੀ ਫ਼ੌਜ ਦੇ ਲਈ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ ਭਾਰਤੀ ਫ਼ੌਜ ਅਕਾਦਮੀ, ਜੋ ਜੰਗਾਂ ਲੜਣ ਅਤੇ ਫ਼ਤਿਹ ਹਾਸਲ ਕਰਨ ਦੇ ਲਈ ਸਭ ਤੋਂ ਜ਼ਰੂਰੀ ਗੱਲਾਂ ਹਨ, ਹਿੰਮਤ, ਹੌਂਸਲਾ ਅਤੇ ਬਹਾਦੁਰੀ ਨੂੰ ਪੈਦਾ ਕਰਦੀ ਹੈ, ਇੰਡੀਅਨ ਮਿਲਟਰੀ ਅਕੈਡਮੀ।
ਦੇਹਰਾਦੂਨ ਵਿੱਚ ਲਗਭਗ 1,400 ਏਕੜ ਵਿੱਚ ਫ਼ੈਲੀ ਇਹ ਵਿਸ਼ਾਲ ਇਮਾਰਤ ਨਾ ਕੇਵਲ ਇਤਿਹਾਸਕ ਹੈ, ਬਲਕਿ ਇਹ ਤਾਕਤਵਰ ਅਫ਼ਸਰਾਂ ਦਾ ਪ੍ਰੀਖਣ ਕੇਂਦਰ ਵੀ ਹੈ। ਇਤਿਹਾਸ ਗਵਾਹ ਹੈ ਕਿ ਇਥੇ ਤਿਆਰ ਹੋਣ ਵਾਲੇ ਵੀਰ-ਜਵਾਨਾਂ ਨੇ ਹਿੰਮਤ ਦੀ ਹਰ ਹੱਦ ਨੂੰ ਪਾਰ ਕੀਤਾ ਹੈ। ਦੁਸ਼ਮਣ ਕੋਈ ਵੀ ਹੋਵੇ ਭਾਰਤੀ ਸ਼ੇਰਾਂ ਦੀ ਦਹਾੜ ਦੇ ਸਾਹਮਣੇ ਹਰ ਹਥਿਆਰ ਅਤੇ ਤਕਨੀਕ ਬੇਕਾਰ ਰਹਿ ਗੀ।
ਪਹਿਲੇ ਬੈਚ ਵਿੱਚ ਸ਼ਾਮਲ ਸਨ 40 ਜੈਂਟਲਮੈਨ ਕੈਡੇਟਸ
ਭਾਰਤੀ ਮਿਲਟਰੀ ਅਕਾਦਮੀ ਦੀ ਸਥਾਪਨਾ 1932 ਵਿੱਚ ਹੋਈ ਸੀ। ਪਹਿਲੇ ਬੈਚ ਵਿੱਚ 40 ਜੈਂਟਲਮੈਨ ਕੈਡੇਟਸ ਸ਼ਾਮਲ ਸਨ। ਸਾਲ 1971 ਦੇ ਭਾਰਤ-ਪਾਕਿ ਯੁੱਧ ਦੇ ਨਾਇਕ ਰਹੇ ਫ਼ੀਲਡ ਮਾਰਸ਼ਨ ਸੈਮ ਮਾਨੇਕਸ਼ਾ ਇਸੇ ਪਹਿਲੇ ਬੈਚ ਦੇ ਵਿਦਿਆਰਥੀ ਸਨ। ਪਹਿਲੇ ਬੈਚ ਵਿੱਚ ਸ਼ਾਮਲ ਸਮਿਥ ਡਨ ਬੇ ਵਰਮਾ ਅਤੇ ਮਹੁੰਮਦ ਮੂਸਾ ਖ਼ਾਨ ਨੇ ਪਾਕਿਸਤਾਨੀ ਫ਼ੌਜ ਦੀ ਅਗਵਾਈ ਕੀਤੀ ਸੀ। ਭਾਰਤੀ ਫ਼ੌਜ ਅਕਾਦਮੀ ਹੁਣ ਤੱਕ ਦੇਸ਼ ਅਤੇ ਦੁਨੀਆ ਨੂੰ 62 ਹਜ਼ਾਰ ਤੋਂ ਜ਼ਿਆਦਾ ਫ਼ੌਜੀ ਅਫ਼ਸਰ ਦੇ ਚੁੱਕੀ ਹੈ। ਇਸ ਵਿੱਚ 2,500 ਵਿਦੇਸ਼ੀ ਫ਼ੌਜੀ ਅਫ਼ਸਰ ਵੀ ਸ਼ਾਮਲ ਹਨ।
ਸ਼ਹੀਦ ਫ਼ੌਜੀ ਅਫ਼ਸਰਾਂ ਦੇ ਨਾਂਅ ਉਕਰੇ ਨੇ
ਕਿਹਾ ਜਾਂਦਾ ਹੈ ਕਿ ਦ੍ਰੋਣ ਨਗਰੀ ਦੇਹਰਾਦੂਨ ਵਿੱਚ ਭਾਰਤੀ ਮਿਲਟਰੀ ਅਕਾਦਮੀ ਦੇ ਇਸੇ ਖੇਤਰ ਵਿੱਚ ਗੁਰੂ ਦ੍ਰੋਣਾਚਾਰਿਆ ਨੇ ਪਾਂਡਵਾਂ ਅਤੇ ਕੌਰਵਾਂ ਨੂੰ ਸ਼ਸਤਰਾਂ ਅਤੇ ਯੁੱਧ ਦੀ ਸਿੱਖਿਆ ਦਿੱਤੀ ਸੀ। ਹੁਣ ਗੁਰੂ ਦ੍ਰੋਣਾਚਾਰਿਆ ਦੇ ਇਸੇ ਸਥਾਨ ਉੱਤੇ ਜੈਂਟਲਮੈਨ ਕੈਡੇਟਸ ਨੂੰ ਦੇਸ਼ ਦੀ ਸੇਵਾ ਲਈ ਸਰੀਰਿਕ ਸਮਰੱਥਾ, ਮਾਨਸਿਕ ਮਜ਼ਬੂਤੀ, ਅਗਵਾਈ ਕਰਨ ਦੀ ਯੋਗਤਾ ਅਤੇ ਹਥਿਆਰਾਂ ਦਾ ਪ੍ਰੀਖਣ ਸਿਖਾਇਆ ਜਾਂਦਾ ਹੈ। ਅਕਾਦਮੀ ਵਿੱਚ ਵਾਰ ਮੈਮੋਰੀਅਲ ਵੀ ਸਥਾਪਿਤ ਕੀਤਾ ਗਿਆ ਹੈ, ਜਿਥੇ ਅਕਾਦਮੀ ਤੋਂ ਪਾਸ ਆਊਟ ਸ਼ਹੀਦ ਫ਼ੌਜੀ ਅਫ਼ਸਰਾਂ ਦੇ ਨਾਂਅ ਉਕਰੇ ਜਾਂਦੇ ਹਨ।
88 ਸਾਲ ਪੁਰਾਣੀਆਂ ਮਾਣ-ਮੱਤੀਆਂ ਇਤਿਹਾਸਕ ਯਾਦਾਂ
ਭਾਰਤੀ ਮਿਲਟਰੀ ਅਕਾਦਮੀ ਦੇ 88 ਸਾਲ ਪੁਰਾਣੀਆਂ ਮਾਣ-ਮੱਤੀਆਂ ਇਤਿਹਾਸਕ ਯਾਦਾਂ ਇਥੇ ਮੌਜੂਦ ਮਿਊਜ਼ੀਅਮ ਵਿੱਚ ਰੱਖੀਆਂ ਗਈਆਂ ਹਨ। ਭਾਰਤ ਵਿੱਚ ਸਥਿਤ ਬ੍ਰਿਟਿਸ਼ ਸਰਕਾਰ ਦੇ ਕਮਾਂਡਰ ਇਨ ਚੀਫ਼ ਫ਼ੀਲਡ ਮਾਰਸ਼ਲ ਸਰ ਫਲਿਪ ਚੈਟਵੁਡ ਤੋਂ ਲੈ ਕੇ ਪਾਕਿਸਤਾਨ ਨੂੰ ਹਿਲਾਉਣ ਵਾਲੇ 1971 ਦੇ ਯੁੱਧ ਦੇ ਨਾਇਕ ਫ਼ੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀਆਂ ਪੁਰਾਣੀਆਂ ਤਸਵੀਰਾਂ ਇਥੇ ਮੌਜੂਦ ਹਨ। ਬ੍ਰਿਟਿਸ਼ ਸਮੇਂ ਹਥਿਆਰਾਂ ਤੋਂ ਲੈ ਕੇ ਦੇਸ਼ ਦੇ ਸਰਵਉੱਚ ਮੈਡਲ ਅਤੇ ਪਾਕਿਸਤਾਨ ਦਾ ਉਹ ਝੰਡਾ (ਜਿਸ ਨੂੰ 1971 ਵਿੱਚ ਜਿੱਤ ਤੋਂ ਬਾਅਦ ਆਤਮ-ਸਮਰਪਣ ਕੀਤੇ ਗਏ ਪਾਕਿਸਤਾਨੀ ਫ਼ੌਜੀਆਂ ਤੋਂ ਲਿਆ ਗਿਆ) ਇਥੇ ਰੱਖਿਆ ਗਿਆ ਹੈ।
ਪ੍ਰੰਪਰਾਵਾਂ ਨਾਲ ਭਰੀ ਇਤਿਹਾਸਕ ਫ਼ੌਜ ਅਕਾਦਮੀ
ਬਹਾਦਰ ਫ਼ੌਜੀਆਂ ਦੇ ਪੈਰਾਂ ਦੀ ਚਾਲ ਦਾ ਗਵਾਹ ਸਰ ਫਿਲਿਫ ਚੈਟਵੁਡ ਦੇ ਨਾਂਅ ਨਾਲ ਚੈਟਵੁਡ ਭਵਨ ਦੇ ਸਾਹਮਣੇ ਦਾ ਇਹ ਮੈਦਾਨ ਹਰ ਸਾਲ ਅੰਤਿਮ ਪਗ ਦੀ ਰੁਕਾਵਟ ਨੂੰ ਖ਼ਤਮ ਕਰ ਜੀਸੀ ਨੂੰ ਫ਼ੌਜੀ ਅਫ਼ਸਰ ਬਣਦਾ ਦੇਖਦਾ ਹੈ। ਉਂਝ ਤਾਂ ਪ੍ਰੰਪਰਾਵਾਂ ਨਾਲ ਭਰੀ ਇਸ ਇਤਿਹਾਸਕ ਫ਼ੌਜੀ ਅਕਾਦਮੀ ਨੇ 1932 ਤੋਂ ਬਾਅਦ ਵਿਸ਼ਵ ਯੁੱਧ ਤੋਂ ਲੈ ਕੇ ਕਈ ਮੁਸ਼ਕਿਲ ਪਲਾਂ ਨੂੰ ਦੇਖਿਆ, ਪਰ ਅਜਿਹਾ ਕਦੇ ਨਹੀਂ ਹੋਇਆ ਜਦੋਂ ਇਹ ਅਕਾਦਮੀ ਆਪਣੇ ਕਰਤੱਬ ਤੋਂ ਪਿੱਛੇ ਹਟੀ ਹੋਵੇ।