ਨਵੀਂ ਦਿੱਲੀ: ਦੇਸ਼ ਭਰ ਵਿੱਚ ਤਾਲਾਬੰਦੀ ਦੌਰਾਨ ਸਿਹਤ ਕਰਮੀਆਂ ਨਾਲ ਬਦਸਲੂਕੀ ਅਤੇ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਬੁੱਧਵਾਰ ਨੂੰ 'ਵ੍ਹਾਈਟ ਡੇਅ' ਮਨਾਉਣ ਅਤੇ ਵੀਰਵਾਰ ਨੂੰ ਦੇਸ਼ ਭਰ ਵਿਚ 'ਬਲੈਕ ਡੇਅ' ਮਨਾਉਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਸਿਹਤ ਕਰਮੀਆਂ 'ਤੇ ਹਮਲੇ, IMA ਮਨਾਏਗੀ 'ਵ੍ਹਾਈਟ ਡੇਅ' ਅਤੇ 'ਬਲੈਕ ਡੇਅ'
ਆਈਐਮਏ ਨੇ ਚੇਤਾਵਨੀ ਦਿੰਦਿਆਂ ਸਿਹਤ ਕਰਮੀਆਂ ਦੀ ਸੁਰੱਖਿਆ ਲਈ ਇੱਕ ਆਰਡੀਨੈਂਸ ਰਾਹੀਂ ਕੇਂਦਰੀ ਕਾਨੂੰਨ ਲਾਗੂ ਕਰਨ ਅਤੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਦੀ ਗਰੰਟੀ ਦੀ ਮੰਗ ਕੀਤੀ ਹੈ।
ਆਈਐਮਏ ਨੇ ਸੋਮਵਾਰ ਨੂੰ ਆਪਣੇ ਸਾਰੇ ਮੌਜੂਦਾ ਅਤੇ ਪਿਛਲੇ ਅਹੁਦੇਦਾਰਾਂ ਨੂੰ ਇੱਕ ਪੱਤਰ ਲਿਖ ਕੇ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਕਰਮਚਾਰੀਆਂ ਨੂੰ ਬੁੱਧਵਾਰ ਨੂੰ ਰੋਸ ਪ੍ਰਦਰਸ਼ਨ ਅਤੇ ਚੌਕਸੀ ਦੇ ਪ੍ਰਤੀਕ ਵਜੋਂ ਹਸਪਤਾਲਾਂ ਵਿੱਚ ਮੋਮਬੱਤੀਆਂ ਜਗਾਉਣ ਦੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ। ਆਈਐਮਏ ਨੇ ਚੇਤਾਵਨੀ ਦਿੰਦਿਆਂ ਸਿਹਤ ਕਰਮੀਆਂ ਦੀ ਸੁਰੱਖਿਆ ਲਈ ਇੱਕ ਆਰਡੀਨੈਂਸ ਰਾਹੀਂ ਕੇਂਦਰੀ ਕਾਨੂੰਨ ਲਾਗੂ ਕਰਨ ਅਤੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਦੀ ਗਰੰਟੀ ਦੀ ਮੰਗ ਕੀਤੀ।
ਆਈਐਮਏ ਨੇ ਪੱਤਰ ਵਿੱਚ ਕਿਹਾ, "ਜੇ ਸਰਕਾਰ ਵ੍ਹਾਈਟ ਐਲਰਟ ਤੋਂ ਬਾਅਦ ਵੀ ਡਾਕਟਰਾਂ ਅਤੇ ਹਸਪਤਾਲਾਂ ਵਿਰੁੱਧ ਹਿੰਸਾ ਬਾਰੇ ਕੇਂਦਰੀ ਕਾਨੂੰਨ ਬਣਾਉਣ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਆਈਐਮਏ ਵੀਰਵਾਰ ਨੂੰ ਬਲੈਕ ਡੇਅ ਮਨਾਏਗੀ। ਐਸੋਸੀਏਸ਼ਨ ਨੇ ਕਿਹਾ ਕਿ ਦੇਸ਼ ਦੇ ਸਾਰੇ ਡਾਕਟਰ ਵੀਰਵਾਰ ਨੂੰ ਵਿਰੋਧ ਦੇ ਨਿਸ਼ਾਨ ਵਜੋਂ ਕਾਲੇ ਬਿੱਲੇ ਲਗਾਉਣਗੇ।