ਪੰਜਾਬ

punjab

ETV Bharat / bharat

ਨੋਇਡਾ: 4 ਹਜ਼ਾਰ ਵਰਗ ਮੀਟਰ ਨਾਜਾਇਜ਼ ਨਿਰਮਾਣ 'ਤੇ ਚੱਲਿਆ 'ਪੀਲਾ ਪੰਜਾ' - illegal construction

ਨੋਇਡਾ ਦੇ ਸੈਕਟਰ-48 'ਚ ਗ੍ਰੀਨ ਬੋਲਟ 'ਤੇ ਆਰਡਬਲਿਊ ਅਧਿਕਾਰੀਆਂ ਵੱਲੋਂ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ੇ 'ਤੇ ਨੋਇਡਾ ਅਥਾਰਟੀ ਨੇ ਕਾਰਵਾਈ ਕਰਦਿਆਂ ਦਫ਼ਤਰ ਤੋੜ ਦਿੱਤਾ ਹੈ।

ਡਿਜ਼ਾਇਨ ਫ਼ੋਟੋ।

By

Published : Jul 1, 2019, 1:06 PM IST

ਨਵੀਂ ਦਿੱਲੀ: ਨੋਇਡਾ ਦੇ ਸੈਕਟਰ-48 'ਚ ਗ੍ਰੀਨ ਬੋਲਟ 'ਤੇ ਆਰਡਬਲਿਊ ਅਧਿਕਾਰੀਆਂ ਨੇ ਦਫ਼ਤਰ ਬਣਾ ਕੇ ਗ਼ੈਰ-ਕਾਨੂੰਨੀ ਕਬਜ਼ਾ ਕੀਤਾ ਸੀ। ਅਥਾਰਟੀ ਨੇ ਵੱਡੀ ਕਾਰਵਾਈ ਕਰਦਿਆਂ ਗ਼ੈਰ-ਕਾਨੂੰਨੀ ਕਬਜ਼ੇ 'ਤੇ ਜੇਸੀਬੀ ਚਲਾ ਦਿੱਤੀ।

ਜ਼ਮੀਨ ਖ਼ਾਲੀ ਕਰਵਾਉਣ ਨੂੰ ਲੈ ਕੇ ਨੋਇਡਾ ਅਥਾਰਟੀ ਦੀ ਟੀਮ ਪੁੱਜੀ। ਨੋਇਡਾ ਸਿਟੀ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਮਿਸ਼ਰਾ, ਓਐੱਸਡੀ ਐੱਮਪੀ ਸਿੰਘ ਦੀ ਅਗਵਾਈ ਹੇਠ ਆਰਡਬਲਿਊ ਦਫ਼ਤਰ ਨੂੰ ਤੋੜਿਆ ਗਿਆ।

ਜਾਣਕਾਰੀ ਮੁਤਾਬਕ ਆਰਡਬਲਿਊ ਨੇ 4 ਹਜ਼ਾਰ ਵਰਗ ਮੀਟਰ ਜ਼ਮੀਨ 'ਤੇ ਆਪਣਾ ਦਫ਼ਤਰ ਬਣਾ ਲਿਆ ਸੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਉੱਥੇ ਬਿਜਲੀ ਦੀ ਕਨੈਕਸ਼ਨ ਲੈ ਕੇ ਏਸੀ ਅਤੇ ਪੱਖੇ ਚਲਾਏ ਜਾ ਰਹੇ ਸਨ। ਗ਼ੈਰ-ਕਾਨੂੰਨੀ ਕਬਜ਼ੇ ਨੂੰ ਪੱਕਾ ਬਣਾਉਣ ਲਈ ਤਿੰਨ ਪਾਸਿਓਂ ਪੱਕਾ ਨਿਰਮਾਣ ਵੀ ਕੀਤਾ ਗਿਆ ਸੀ।

ਸੈਕਟਰ-48 ਦੇ ਆਰਡਬਲਿਊ ਅਧਿਕਾਰੀਆਂ ਨੂੰ ਨੋਇਡਾ ਅਥਾਰਟੀ ਨੇ ਕਈ ਵਾਰ ਜ਼ਮੀਨ ਖ਼ਾਲੀ ਕਰਵਾਉਣ ਲਈ ਨੋਟਿਸ ਵੀ ਜਾਰੀ ਕੀਤਾ ਸੀ ਪਰ ਉੱਧਰੋਂ ਕੋਈ ਜਵਾਬ ਨਾ ਮਿਲਣ 'ਤੇ ਗ਼ੈਰ-ਕਾਨੂੰਨੀ ਨਿਰਮਾਣ ਤੋੜਿਆ ਗਿਆ।

ABOUT THE AUTHOR

...view details