ਪੰਜਾਬ

punjab

ETV Bharat / bharat

IIT ਦੇ ਵਿਦਿਆਰਥੀਆਂ ਨੇ ਕੇਲੇ ਤੋਂ ਬਣਾਇਆ ਸੈਨੇਟਰੀ ਪੈਡ, ਜਾਣੋ ਕੀ ਹੈ ਖ਼ਾਸੀਅਤ

ਆਈ.ਆਈ.ਟੀ ਦੇ ਵਿਦਿਆਰਥੀਆਂ ਨੇ ਔਰਤਾਂ ਵਲੋਂ ਮਾਹਵਾਰੀ ਦੌਰਾਨ ਇਸਤੇਮਾਲ ਕੀਤੇ ਜਾਣ ਵਾਲੇ ਸੈਨੀਟਰੀ ਪੈਡਸ ਨੂੰ ਇੱਕ ਨਵੀਂ ਤਕਨੀਕ ਨਾਲ ਬਣਾਇਆ ਹੈ। ਵਿਦਿਆਰਥੀਆਂ ਨੇ ਇਸ ਲਈ 'ਬਨਾਨਾ ਫਾਇਬਰ' ਯਾਨੀ ਕੇਲੇ ਦੇ ਰੇਸ਼ਿਆਂ ਦੀ ਵਰਤੋਂ ਕਰ ਕੇ ਅਨੋਖਾ ਸੈਨੇਟਰੀ ਪੈਡ ਬਣਾਇਆ ਹੈ। ਇਹ ਪੈਡ ਦੋ ਸਾਲ ਤੱਕ ਇਸਤੇਮਾਲ ਕੀਤਾ ਜਾ ਸਕੇਗਾ।

IIT ਦੇ ਵਿਦਿਆਰਥੀਆਂ ਨੇ ਕੇਲੇ ਤੋਂ ਬਣਾਇਆ ਸੈਨੇਟਰੀ ਪੈਡ

By

Published : Aug 21, 2019, 6:36 PM IST

ਨਵੀਂ ਦਿੱਲੀ: ਆਈ.ਆਈ.ਟੀ ਆਪਣੇ ਰਿਸਰਚ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਇਸ ਦੀ ਪਛਾਣ ਉੱਥੇ ਦੇ ਹੋਣਹਾਰ ਵਿਦਿਆਰਥੀਆਂ ਨਾਲ ਹੀ ਹੁੰਦੀ ਹੈ। ਆਈ.ਆਈ.ਟੀ ਦੇ ਵਿਦਿਆਰਥੀਆਂ ਨੇ ਇਸ ਵਾਰ ਅਜਿਹੀ ਤਕਨੀਕ ਲੱਭੀ ਹੈ, ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਈ.ਆਈ.ਟੀ ਦੇ ਵਿਦਿਆਰਥੀਆਂ ਨੇ ਔਰਤਾਂ ਦੇ ਮਾਸਿਕ ਧਰਮ ਦੌਰਾਨ ਵਰਤੇਂ ਜਾਣ ਵਾਲੇ ਸੈਨੀਟਰੀ ਪੈਡਸ ਨੂੰ ਇੱਕ ਨਵਾਂ ਰੂਪ ਦਿੱਤਾ ਹੈ।

ਵਿਦਿਆਰਥੀਆਂ ਨੇ ਇਸ ਲਈ ਕੇਲੇ ਦੇ ਰੇਸ਼ਿਆਂ ਦੀ ਵਰਤੋਂ ਕਰਕੇ ਅਜਿਹਾ ਅਨੋਖਾ ਸੈਨੇਟਰੀ ਪੈਡ ਬਣਾਇਆ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਹਰ ਇੱਕ ਮਹਿਲਾ ਨੂੰ ਹਰ ਮਹੀਨੇ ਮਾਸਿਕ ਧਰਮ ਦੀ ਪ੍ਰਕਿਰਿਆ ਤੋਂ ਗੁਜ਼ਰਨਾ ਪੈਂਦਾ ਹੈ। ਖੂਨ ਦੇ ਰਿਸਾਅ ਦੇ ਨਾਲ ਹੀ ਇਸ ਦੌਰਾਨ ਔਰਤਾਂ ਕਾਫ਼ੀ ਦਰਦ ਵੀ ਝੱਲਣਾ ਪੈਂਦਾ ਹੈ। ਅਜਿਹੇ ਸਮੇਂ 'ਚ ਖੂਨ ਦਾ ਰਿਸਾਅ ਤਾਂ ਨਹੀਂ ਰੋਕਿਆ ਜਾ ਸਕਦਾ ਹੈ, ਪਰ ਅਜਿਹੀ ਹਾਲਤ ਵਿੱਚ ਵੀ ਔਰਤਾਂ ਆਪਣੇ ਘਰ-ਦਫ਼ਤਰ ਵਿੱਚ ਕੰਮ ਕਰ ਪਾਉਣ, ਇਸ ਲਈ ਸੈਨੇਟਰੀ ਪੈਡ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਪੈਡ ਕਿਵੇਂ ਹੈ ਖਾਸ?

ਇੱਕ ਰਿਪੋਰਟ ਮੁਤਾਬਕ ਹਰ ਸਾਲ ਮਹਿਲਾਵਾਂ ਦੇ ਸੈਨੇਟਰੀ ਪੈਡ ਦਾ 1.5 ਲੱਖ ਟਨ ਵੇਸਟ ਨਿਕਲਦਾ ਹੈ, ਜੋ ਕਿ ਪਲਾਸਟਿਕ ਹੋਣ ਕਾਰਨ ਗਲਦਾ ਨਹੀਂ ਹੈ। ਇਸ ਲਈ ਇਨ੍ਹਾਂ ਵਿਦਿਆਰਥੀਆਂ ਨੇ ਰੀਯੂਜ਼ੇਬਲ ਪੈਡ ਬਣਾਇਆ ਹੈ। ਇਸ ਪੈਡ ਨੂੰ ਬਣਾਉਣ ਵਾਲੇ ਵਿਦਿਆਰਥੀ ਅਰਚਿਤ ਅੱਗਰਵਾਲ ਦਾ ਕਹਿਣਾ ਹੈ ਕਿ ਇਸ ਸੈਨੇਟਰੀ ਪੈਡ ਨੂੰ ਵੱਖਰੇ ਢੰਗ ਦੀ ਤਕਨੀਕ ਨਾਲ ਬਣਾਇਆ ਗਿਆ ਹੈ। ਬਾਜ਼ਾਰ ਵਿੱਚ ਵਿਕਣ ਵਾਲੇ ਆਮ ਸੈਨੀਟਰੀ ਪੈਡ ਦੇ ਮੁਕਾਬਲੇ, ਇਸ ਵਿੱਚ ਪਲਾਸਟਿਕ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਆਮ ਪੈਡਸ ਦੇ ਮੁਕਾਬਲੇ ਇਹ ਕਾਫ਼ੀ ਪਤਲਾ ਹੈ ਅਤੇ ਇਸ ਵਿੱਚ ਸੋਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਇਹ ਪੈਡ ਸਕਿੱਨ ਫ੍ਰੈਂਡਲੀ ਵੀ ਹੈ ਜਿਸ ਦੀ ਵਰਤੋਂ ਨਾਲ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਇੱਕ ਹੋਰ ਵਿਦਿਆਰਥੀ ਹੈਰੀ ਸਹਿਰਾਵਤ ਨੇ ਦੱਸਿਆ ਕਿ ਇਸ ਸੈਨੇਟਰੀ ਪੈਡ ਨੂੰ 72 ਤੋਂ ਵੀ ਜ਼ਿਆਦਾ ਵਾਰ ਧੋਕੇ ਸੁਕਾ ਕੇ ਮੁੜ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਬਣਾਉਣ ਵਿੱਚ ਇਸ ਤਰ੍ਹਾਂ ਦੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਦੇ ਨਾਲ ਇਹ ਕਾਫ਼ੀ ਜਲਦੀ ਸੁੱਕ ਜਾਂਦੇ ਹਨ।

ਹੈਰੀ ਸਹਿਰਾਵਤ ਨੇ ਦੱਸਿਆ ਕਿ ਇਸ ਪੈਡ ਦੀ ਪਿੰਡ ਅਤੇ ਪਿਛੜੇ ਇਲਾਕੇ ਦੀਆਂ ਔਰਤਾਂ ਵੀ ਆਸਾਨੀ ਨਾਲ ਵਰਤੋਂ ਕਰ ਸਕਣਗੀਆਂ। ਇਸ ਲਈ, ਉਨ੍ਹਾਂ ਨੇ ਇਹ ਪੈਡ ਵਰਤੇਂ ਜਾਣ ਵਾਲੇ ਕੱਪੜੇ ਦੇ ਪੈਡ ਵਰਗਾ ਹੀ ਬਣਾਇਆ ਹੈ ਜਿਸ ਨਾਲ ਪਿਛੜੇ ਇਲਾਕੇ ਦੀਆਂ ਔਰਤਾਂ ਵੀ ਆਸਾਨੀ ਨਾਲ ਇਸ ਦੀ ਵਰਤੋਂ ਕਰ ਸਕਣਗੀਆਂ।

ਕਿੰਨੀ ਹੈ ਕੀਮਤ?

ਇਸ ਪੈਡ ਦਾ ਇੱਕ ਸੈੱਟ 199 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ, ਇੱਕ ਦਿਨ ਲਈ ਅਤੇ ਦੂਜਾ ਰਾਤ ਲਈ, ਮਹਿਲਾਵਾਂ ਆਪਣੇ ਬਲੱਡ ਫਲੋਅ ਅਨੁਸਾਰ ਇਸ ਦੀ ਵਰਤੋਂ ਕਰ ਸਕਦੀਆਂ ਹਨ।

ABOUT THE AUTHOR

...view details