ਨਵੀਂ ਦਿੱਲੀ: ਰਾਜਧਾਨੀ ਵਿੱਚ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਰੁਕ ਜਾਵੇਗਾ ਇਸ ਤੋਂ ਪਹਿਲਾਂ ਸਿਆਸਤ ਆਪਣੇ ਆਖ਼ਰੀ ਪੜਾਅ 'ਤੇ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਨੇ ਭਾਜਪਾ ਉਮੀਦਵਾਰ ਅਤੇ ਪਾਰਟੀ 'ਤੇ ਇਤਰਾਜ਼ਯੋਗ ਪਰਚੇ ਵੰਡਣ ਦਾ ਦੋਸ਼ ਲਾਇਆ ਹੈ ਜਿਸ ਤੋਂ ਬਾਅਦ ਗੌਤਮ ਗੰਭੀਰ ਨੇ ਆਪ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ।
ਇਸ ਨੋਟਿਸ ਤੋਂ ਬਾਅਦ ਸਿਸੋਦੀਆ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਅੱਜ ਭਾਜਪਾ ਨੂੰ ਮਾਨਹਾਨੀ ਦਾ ਨੋਟਿਸ ਭੇਜਣਗੇ।
ਕਾਂਗਰਸ ਦੇ ਉਮੀਦਵਾਰ ਗੌਤਮ ਗੰਭੀਰ ਨੇ ਕਿਹਾ ਕਿ ਜੇ ਉਹ ਗ਼ਲਤ ਸਾਬਤ ਹੋਏ ਤਾਂ ਉਹ ਕੇਜਰੀਵਾਲ ਨੂੰ ਅਸਤੀਫ਼ਾ ਦੇ ਦੇਣਗੇ।
ਦੱਸ ਦਈਏ ਕਿ ਆਤਿਸ਼ੀ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਗੌਤਮ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੂਰਵੀ ਦਿੱਲੀ ਤੋਂ ਆਪ ਦੀ ਉਮੀਦਵਾਰ ਆਤਿਸ਼ੀ ਵਿਰੁੱਧ ਮਾਨਹਾਨੀ ਦਾ ਨੋਟਿਸ ਭੇਜਿਆ ਸੀ।
ਦਿੱਲੀ ਭਾਜਪਾ ਨੇ ਆਪਣੇ ਟਵੀਟਰ ਖਾਤੇ 'ਤੇ ਇਸ ਨੋਟਿਸ ਦੀ ਕਾਪੀ ਸਾਂਝੀ ਕੀਤੀ ਹੈ। ਇਸ 'ਤੇ ਰੀਟਵੀਟ ਕਰਦਿਆਂ ਸਿਸੋਦੀਆ ਨੇ ਗੌਤਮ ਗੰਭੀਰ 'ਤੇ ਪਲਟਵਾਰ ਕੀਤਾ ਹੈ।