ਨਵੀਂ ਦਿੱਲੀ : ਭੋਪਾਲ ਦੀ ਲੋਕਸਭਾ ਉਮੀਦਵਾਰ ਸਾਧਵੀ ਪ੍ਰਗਿਆ ਵੱਲੋਂ ਨਥੂਰਾਮ ਗੋਡਸੇ ਉੱਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਕਾਂਗਰਸ ਦੀ ਸੀਨੀਅਰ ਆਗੂ ਨੇ ਭਾਜਪਾ ਪਾਰਟੀ ਤੇ ਤੰਜ ਕਸਿਆ ਹੈ।
ਜੇਕਰ ਨਥੂਰਾਮ ਗੋਡਸੇ ਦੇਸ਼ਭਗਤ ਹੈ ਤਾਂ ਮੈਂ ਰਾਸ਼ਟਰ ਵਿਰੋਧੀ ਬਣ ਕੇ ਖੁਸ਼ ਹਾਂ - ਪੀ ਚਿੰਦਬਰਮ - Anti National
ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿੰਦਬਰਮ ਨੇ ਨਥੂਰਾਮ ਨੂੰ ਦੇਸ਼ਭਗਤ ਕਹੇ ਜਾਣ ਵਾਲੇ ਬਿਆਨ ਨੂੰ ਲੈ ਕੇ ਸਾਧਵੀ ਪ੍ਰਗਿਆ ਠਾਕੁਰ ਉੱਤੇ ਨਿਸ਼ਾਨਾ ਸਾਧਿਆ ਹੈ। ਪੀ ਚਿੰਦਬਰਮ ਨੇ ਕਿਹਾ ਕਿ ਜੇਕਰ ਨਥੂਰਾਮ ਗੋਡਸੇ ਦੇਸ਼ ਭਗਤ ਹੈਂ ਤਾਂ ਮੈਂ ਰਾਸ਼ਟਰ ਵਿਰੋਧੀ ਬਣ ਕੇ ਖੁਸ਼ ਹਾਂ।
ਪੀ ਚਿੰਦਬਰਮ ਨੇ ਸਾਧਵੀ ਅਤੇ ਭਾਜਪਾ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਆਪਣੇ ਟਵੀਟਰ ਅਕਾਉਂਟ 'ਤੇ ਟਵੀਟ ਕੀਤਾ । ਉਨ੍ਹਾਂ ਟਵੀਟ ਦੇ ਵਿੱਚ ਲਿੱਖਿਆ ਕਿ ਜੇਕਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਕਾਤਲ ਦੇਸ਼ ਭਗਤ ਹੋ ਸਕਦਾ ਹੈ ਤਾਂ ਉਹ ਰਾਸ਼ਟਰ ਵਿਰੋਧੀ ਬਣ ਕੇ ਬੇਹਦ ਖੁਸ਼ ਹਨ।
ਉਨ੍ਹਾਂ ਕੋਲਕਾਤਾ ਵਿੱਚ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹੋਈ ਰਾਜਨੀਤਕ ਹਿੰਸਾ ਦਾ ਵੀ ਜ਼ਿਕਰ ਕਰਦਿਆਂ ਲਿੱਖਿਆ ਕਿ ਮੇਰੇ ਬੰਗਾਲੀ ਦੋਸਤਾਂ ਨੇ ਮੈਨੂੰ ਇਹ ਜਾਣਕਾਰੀ ਭੇਜੀ ਸੀ : ਕੀ ਕੋਈ ਬੰਗਾਲੀ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਨੂੰ ਖੰਡਤ ਨਹੀਂ ਕਰੇਗਾ। ਅਪਰਾਧੀ ਜ਼ਰੂਰ ਹੀ ਬੰਗਾਲ ਤੋਂ ਬਾਹਰ ਦੇ ਲੋਕ ਹੋਣਗੇ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕਿਹੜੀ ਪਾਰਟੀ ਬੰਗਾਲ ਦੇ ਵਿੱਚ ਬਾਹਰ ਦੇ ਸਮਰਥਕਾਂ ਨੂੰ ਆਪਣੇ ਨਾਲ ਲੈ ਕੇ ਆਈ ਸੀ।