ਨਵੀਂ ਦਿੱਲੀ : ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਨੇ ਅੱਜ ਦਿਨ ਦੀ ਸ਼ੁਰੂਆਤ ਮਹਾਨ ਵਿਅਕਤੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟਵੀਟ ਰਾਹੀਂ ਵੀ ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ।
ਜੇ ਅੱਜ ਅਟਲ ਜੀ ਹੁੰਦੇ ਤਾਂ ਬੇਹੱਦ ਖੁਸ਼ ਹੁੰਦੇ- ਮੋਦੀ - Twitter
ਨਰਿੰਦਰ ਮੋਦੀ ਅੱਜ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਮੋਦੀ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੋਦੀ ਨੇ ਟਵੀਟ ਰਾਹੀਂ ਵੀ ਉਨ੍ਹਾਂ ਨੂੰ ਯਾਦ ਕੀਤਾ।
ਨਰਿੰਦਰ ਮੋਦੀ ਨੇ ਸਾਬਕਾ ਪੀਐਮ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਮਗਰੋਂ ਇੱਕ ਟਵੀਟ ਵੀ ਕੀਤਾ। ਮੋਦੀ ਵੱਲੋਂ ਇਹ ਟਵੀਟ ਸਾਬਕਾ ਪੀਐਮ ਦੀ ਯਾਦ 'ਚ ਕੀਤਾ ਗਿਆ ਹੈ। ਆਪਣਾ ਟਵੀਟ ਸਾਂਝਾ ਕਰਦੇ ਹੋਏ ਨਰਿੰਦਰ ਮੋਦੀ ਨੇ ਲਿੱਖਿਆ , " ਅਸੀਂ ਸਾਰੇ ਆਪਣੇ ਪਿਆਰੇ ਅਟਲ ਜੀ ਨੂੰ ਹਰ ਪਲ ਯਾਦ ਕਰਦੇ ਹਾਂ। ਅੱਜ ਜੇਕਰ ਉਹ ਹੁੰਦੇ ਤਾਂ ਦੇਸ਼ਵਾਸੀਆਂ ਦੀ ਸੇਵਾ ਕਰਨ ਲਈ ਭਾਜਪਾ ਨੂੰ ਮਿਲੇ ਇਸ ਮੌਕੇ ਨੂੰ ਵੇਖ ਕੇ ਬੇਹਦ ਖੁਸ਼ ਹੁੰਦੇ। ਅਸੀਂ ਅਟਲ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਤੋਂ ਪ੍ਰਰੇਣਾ ਲੈ ਕੇ ਗੁੱਡ ਗਰਵਨੈਂਸ ਅਤੇ ਲੋਕਾਂ ਦੇ ਜੀਵਨ 'ਚ ਮੁੜ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। "
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਨਰਿੰਦਰ ਮੋਦੀ ਮਹਾਤਮਾ ਗਾਂਧੀ ਅਤੇ ਸਾਬਕਾ ਪੀਐਮ ਅਟਲ ਬਿਹਾਰੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਵਾਰ ਮੈਮੋਰੀਅਲ ਪੁੱਜੇ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਅਮਿਤ ਸ਼ਾਹ ਸਣੇ ਕਈ ਸਿਆਸੀ ਆਗੂ ਮੌਜ਼ੂਦ ਸਨ।