ਨਵੀਂ ਦਿੱਲੀ: ਰਾਂਚੀ ਦੇ ਬਾਹਰੀ ਇਲਾਕੇ ਵਿੱਚ ਐਤਵਾਰ ਨੂੰ ਆਈਈਡੀ ਧਮਾਕੇ ਵਿੱਚ 2 ਸੁਰੱਖਿਆ ਕਰਮਚਾਰੀਆਂ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਪੁਲਿਸ ਨੇ ਸਾਂਝੀ ਕੀਤੀ ਹੈ।
ਝਾਰਖੰਡ: ਆਈਈਡੀ ਧਮਾਕੇ ਵਿੱਚ 2 ਜਵਾਨ ਜ਼ਖ਼ਮੀ - ਆਈਈਡੀ ਧਮਾਕਾ
ਰਾਂਚੀ ਦੇ ਬਾਹਰੀ ਇਲਾਕੇ ਵਿੱਚ ਨਕਸਲੀਆਂ ਵੱਲੋਂ ਕੀਤੇ ਗਏ ਆਈਈਡੀ ਧਮਾਕੇ ਵਿੱਚ 2 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਜ਼ਖ਼ਮੀਆਂ ਨੂੰ ਇਲਾਜ਼ ਲਈ ਰਾਂਚੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਧਮਾਕਾ
ਪੁਲਿਸ ਮੁਤਾਬਕ, ਤਮਾੜ ਵਿਧਾਨਸਭਾ ਸੀਟ ਤੇ ਵੋਟਾਂ ਦੀ ਕਾਰਵਾਈ ਪੂਰੀ ਕਰਵਾਉਣ ਤੋਂ ਬਾਅਦ ਸੀਆਰਪੀਐਫ਼ ਦੇ ਜਵਾਨ ਵਾਪਸ ਆ ਰਹੇ ਸੀ ਇਸ ਦੌਰਾਨ ਨਕਸਲੀਆਂ ਨੇ ਆਈਈਡੀ ਧਮਾਕਾ ਕੀਤਾ ਜਿਸ ਵਿੱਚ 2 ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਇਲਾਜ਼ ਲਈ ਰਾਂਚੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜੇ ਯਾਦ ਹੋਵੇ ਸ਼ਨੀਵਾਰ ਨੂੰ ਵੀ ਨਕਸਲੀਆਂ ਦੀ ਇੱਕ ਟੋਲੀ ਨੇ ਖੁੰਟੀ ਜ਼ਿਲ੍ਹੇ ਵਿੱਚ ਸੁਰੱਖਿਆ ਕਰਮਚਾਰੀਆਂ ਤੇ ਹਮਲਾ ਕੀਤਾ ਸੀ ਉੱਥੇ ਹੀ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿੱਚ ਉਹ ਉਥੋਂ ਭੱਜ ਵੀ ਗਏ ਸੀ।