ਕੌਂਸਲ ਫਾਰ ਇੰਡਿਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਆਈਸੀਐਸਸੀ ਨੇ 10ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਹ ਨਤੀਜੇ ਅੱਜ ਦੁਪਹਿਰ 3 ਵਜੇ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਇਹ ਪ੍ਰੀਖਿਆਵਾਂ ਦਿੱਤੀਆਂ ਹਨ, ਉਹ ਆਪਣੇ ਨਤੀਜਿਆਂ ਨੂੰ ਬੋਰਡ ਦੀ ਅਧਿਕਾਰਿਕ ਵੈਬਸਾਈਟ cisce.org ਅਤੇ www.results.cisce.org 'ਤੇ ਜਾਕੇ ਵੇਖ ਸਕਦੇ ਹਨ।
ਇਸ ਸਾਲ ICSE ਦੀ 10ਵੀਂ ਦੀ ਪ੍ਰੀਖਿਆ 22 ਫਰਵਰੀ ਤੋਂ ਸ਼ੁਰੂ ਹੋਕੇ 25 ਮਾਰਚ ਤੱਕ ਚੱਲੀਆਂ ਸਨ। ISC 12ਵੀਂ ਦੀ ਪ੍ਰੀਖਿਆ 4 ਫਰਵਰੀ ਤੋਂ ਸ਼ੁਰੂ ਹੋਕੇ 25 ਮਾਰਚ ਤੱਕ ਚੱਲੀਆਂ ਸਨ। ਇਸ ਸਾਲ 10ਵੀਂ ਜਮਾਤ ਵਿੱਚ ਮੁੰਬਈ ਦੀ ਜੂਹੀ ਰੁਪੇਸ਼ ਕਜਾਰੀਆ ਅਤੇ ਮੁਕਤਸਰ ਦੇ ਮਨਹਰ ਬੰਸਲ ਨੇ 99.60 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਟਾਪ ਕੀਤਾ ਹੈ।