ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਵਿਚ ਕੋਵਿਡ -19 ਕਾਰਨ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਤੌਰ ਉੱਤੇ ਰਿਕਾਰਡ ਕੀਤਾ ਜਾਵੇਗਾ।
ਕੋਵਿਡ-19 ਕਾਰਨ ਆਪਣੀ ਜਾਨ ਗੁਆ ਚੁੱਕੇ ਲੋਕਾਂ ਦਾ ਰਿਕਾਰਡ ਰੱਖਣ ਸਮੇਂ, ਮਰੀਜ਼ਾਂ ਨੂੰ ਨਿਮੋਨੀਆ, ਦਿਲ ਦੀਆਂ ਬਿਮਾਰੀਆਂ ਆਦਿ ਬਾਰੇ ਸਪੱਸ਼ਟ ਵੇਰਵਾ ਦਿੱਤਾ ਜਾਵੇਗਾ। ਕੋਵਿਡ-19 ਮਹਾਂਮਾਰੀ ਵਿੱਚ ਮੌਤ ਦੇ ਕਾਰਨਾਂ ਨੂੰ ਰਿਕਾਰਡ ਕਰਨ ਦੀ ਆਪਣੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਆਈਸੀਐਮਆਰ ਨੇ ਕਿਹਾ ਕਿ ਕੋਵਿਡ-19 ਇੱਕ ਨਵੀਂ ਬਿਮਾਰੀ ਹੈ ਜੋ ਸਾਰੇ ਸਮੂਹਾਂ ਤੇ ਸਾਰੇ ਦੇਸ਼ਾ ਨੂੰ ਪ੍ਰਭਾਵਿਤ ਕਰ ਰਹੀ ਹੈ।
ਨਵੇਂ ਦਿਸ਼ਾ-ਨਿਰਦੇਸ਼
ਭਾਰਤ ਵਿੱਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਸਹੀ ਢੰਗ ਨਾਲ ਦਰਜ ਕੀਤੇ ਜਾਣ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਆਈਸੀਐਮਆਰ ਨੇ ਕਿਹਾ ਕਿ ਅਜੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ ਪਰ ਕੋਰੋਨਾ ਵਾਇਰਸ ਦੇ ਲੱਛਣ ਹਨ, ਤਾਂ ਅਜਿਹੇ ਕੇਸ ਨੂੰ "ਸੰਭਾਵਤ ਕੋਵਿਡ-19" ਮ੍ਰਿਤਕ ਸ਼੍ਰੇਣੀ ਵਿੱਚ ਦਰਜ ਕੀਤਾ ਜਾਵੇਗਾ।
ਸ਼ੱਕੀ ਮੌਤ ਦੀ ਸ਼੍ਰੇਣੀ
ਦਿਸ਼ਾ ਨਿਰਦੇਸ਼ਾਂ ਅਨੁਸਾਰ, ਲੱਛਣ ਹੋਣ ਪਰ ਜਾਂਚ ਰਿਪੋਰਟ ਪੈਂਡਿੰਗ ਹੋਣ ਉੱਤੇ ਜੇ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਉਸ ਨੂੰ ਸ਼ੱਕੀ ਮੌਤ ਦੀ ਸ਼੍ਰੇਣੀ ਵਿੱਚ ਦਰਜ ਕੀਤਾ ਜਾਵੇਗਾ। ਉੱਥੇ ਹੀ ਜੇ ਕੋਈ ਲੱਛਣ ਹੁੰਦਾ ਹੈ, ਜੇ ਜਾਂਚ ਵਿੱਚ ਕੋਵਿਡ -19 ਦੀ ਪੁਸ਼ਟੀ ਨਹੀਂ ਹੋ ਜਾਂਦੀ, ਤਾਂ ਉਹ ਕਲੀਨਿਕਲ ਢੰਗ ਨਾਲ ਮਹਾਂਮਾਰੀ ਵਿਗਿਆਨ ਦੇ ਨਾਲ ਨਿਦਾਨ ਕੀਤੇ ਕੋਵਿਡ -19 ਦੀ ਸ਼੍ਰੇਣੀ ਵਿੱਚ ਦਰਜ ਕੀਤੇ ਜਾਣਗੇ।