ਪੰਜਾਬ

punjab

By

Published : Jul 17, 2019, 8:27 AM IST

Updated : Jul 17, 2019, 9:45 AM IST

ETV Bharat / bharat

ICJ ਅੱਜ ਸੁਣਾਏਗਾ ਕੁਲਭੂਸ਼ਣ ਜਾਧਵ 'ਤੇ ਫ਼ੈਸਲਾ

ਅੰਤਰਰਾਸ਼ਟਰੀ ਨਿਆਂਇਕ ਅਦਾਲਤ ਬੁੱਧਵਾਰ ਨੂੰ ਕੁਲਭੂਸ਼ਣ ਜਾਧਵ 'ਤੇ ਆਪਣਾ ਫ਼ੈਸਲਾ ਸੁਣਾਵੇਗਾ। ਅਪ੍ਰੈਲ 2017 'ਚ ਸੁਣਵਾਈ ਦੌਰਾਨ ਪਾਕਿਸਤਾਨ ਦੀ ਸੈਨਿਕ ਅਦਾਲਤ  ਨੇ ਕੁਲਭੂਸ਼ਣ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਫ਼ੋਟੋ

ਨਵੀਂ ਦਿੱਲੀ: ਅੰਤਰਰਾਸ਼ਟਰੀ ਨਿਆਂਇਕ ਅਦਾਲਤ ਯਾਨੀ ICJ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਮਾਮਲੇ 'ਤੇ ਬੁੱਧਵਾਰ ਨੂੰ ਫ਼ੈਸਲਾ ਸੁਣਾਏਗੀ। ਪਾਕਿਸਤਾਨ ਦੀ ਇੱਕ ਸੈਨਿਕ ਅਦਾਲਤ ਵੱਲੋਂ ਜਾਧਵ ਨੂੰ ਦਬਾਅ ਵਾਲੇ ਕਬੂਲਨਾਮੇ ਦੇ ਅਧਾਰ 'ਤੇ ਮੌਤ ਦੀ ਸਜ਼ਾ ਸੁਣਾਉਣ 'ਤੇ ਭਾਰਤ ਨੇ ਆਈਸੀਜੇ 'ਚ ਚੁਣੌਤੀ ਦਿੱਤੀ ਹੈ। ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਅਪ੍ਰੈਲ 2017 'ਚ ਬੰਦ ਕਮਰੇ ਵਿੱਚ ਸੁਣਵਾਈ ਦੇ ਬਾਅਦ ਜਾਸੂਸੀ ਅਤੇ ਅੱਤਵਾਦ ਦੇ ਆਰੋਪਾਂ 'ਚ ਭਾਰਤੀ ਜਲ ਸੈਨਾ ਦੇ ਰਿਟਾਇਰਡ ਅਧਿਕਾਰੀ ਕੁਲਭੂਸ਼ਨ ਜਾਧਵ (49) ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਜਾਧਵ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਭਾਰਤ ਨੇ ਇਸ 'ਤੇ ਇਤਰਾਜ਼ ਜਤਾਇਆ ਸੀ।

'ਦਿ ਹੇਗ' ਦੇ 'ਪੀਸ ਪੈਲਸ' 'ਚ ਹੋਵੇਗੀ ਸੁਣਵਾਈ

ਨੀਦਰਲੈਂਡ 'ਚ ਦਿ ਹੇਗ ਦੇ 'ਪੀਸ ਪੈਲਸ' ਵਿੱਚ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ 6:30 ਵਜੇ ਸੁਣਵਾਈ ਹੋਵੇਗੀ ਜਿਸ ਵਿੱਚ ਅਦਾਲਤ ਦੇ ਮੁੱਖ ਜੱਜ ਅਬਦੁਲਕਾਵੀ ਅਹਿਮਦ ਯੂਸੁਫ਼ ਫ਼ੈਸਲਾ ਸੁਣਾਉਣਗੇ।

ਇਸ ਮਾਮਲੇ 'ਤੇ ਫ਼ੈਸਲਾ ਆਉਣ ਤੋਂ ਕਰੀਬ 5 ਮਹੀਨੇ ਪਹਿਲਾਂ ICJ ਦੀ 15 ਮੈਂਬਰੀ ਬੈਂਚ ਨੇ ਭਾਰਤ ਅਤੇ ਪਾਕਿਸਤਾਨ ਦੀ ਦਲੀਲਾਂ ਸੁਣਨ ਤੋਂ ਬਾਅਦ 21 ਫ਼ਰਵਰੀ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ਦੀ ਕਾਰਵਾਈ ਪੂਰੀ ਹੋਣ 'ਚ 2 ਸਾਲ ਅਤੇ 2 ਮਹੀਨੇ ਦਾ ਸਮਾਂ ਲੱਗਾ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਨੇ ICJ 'ਚ ਇਸ ਮਾਮਲੇ 'ਤੇ ਜ਼ੋਰਦਾਰ ਤਰੀਕੇ ਨਾਲ ਆਪਣਾ ਪੱਖ ਰੱਖਿਆ ਹੈ।

ਹੁਣ ਤੱਕ ਕੀ-ਕੀ ਹੋਇਆ?

  • 25 ਮਾਰਚ, 2016: ਭਾਰਤ ਨੂੰ ਜਾਧਵ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਿਆ
  • 11 ਅਪ੍ਰੈਲ, 2017: ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਕੁਲਭੂਸ਼ਨ ਨੂੰ ਮੌਤ ਦੀ ਸਜ਼ਾ ਸੁਣਾਈ
  • 8 ਮਈ, 2017: ਭਾਰਤ ਇਸ ਮਾਮਲੇ ਨੂੰ ICJ 'ਚ ਲੈ ਕੇ ਗਿਆ
  • 15 ਮਈ, 2017: ICJ 'ਚ ਜਾਧਵ ਮਾਮਲੇ ਦੀ ਪਹਿਲੀ ਸੁਣਵਾਈ
  • 18 ਮਈ, 2017: ICJ ਨੇ ਪਾਕਿਸਤਾਨ ਦੀ ਸੈਨਿਕ ਅਦਾਲਤ ਦੇ ਫ਼ੈਸਲੇ 'ਤੇ ਰੋਕ ਲਗਾ ਦਿੱਤੀ
  • 25 ਦਸੰਬਰ, 2017: ਜਾਧਵ ਦੀ ਮਾਂ ਅਤੇ ਪਤਨੀ ਪਾਕਿਸਤਾਨ ਦੀ ਜੇਲ੍ਹ ਮਿਲਣ ਪਹੁੰਚੇ
  • 28 ਦਸੰਬਰ, 2017: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮੁੱਦੇ ਨੂੰ ਸੰਸਦ 'ਚ ਚੁੱਕਿਆ
  • 19 ਫ਼ਰਵਰੀ, 219: ਮਾਮਲੇ ਦੀ ਸੁਣਵਾਈ
  • 17 ਜੁਲਾਈ, 2019: ICJ 'ਚ ਫ਼ੈਸਲੇ ਦਾ ਦਿਨ
Last Updated : Jul 17, 2019, 9:45 AM IST

For All Latest Updates

ABOUT THE AUTHOR

...view details