ਪੰਜਾਬ

punjab

ETV Bharat / bharat

ਭਾਰਤੀ ਹਵਾਈ ਫ਼ੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ: ਆਰਕੇਐਸ ਭਦੌਰੀਆ - ਆ.ਕੇ.ਐਸ ਭਦੌਰੀਆ

ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆ.ਕੇ.ਐਸ ਭਦੌਰੀਆ ਨੇ ਵੀਰਵਾਰ ਨੂੰ ਦੇਸ਼ ਨੂੰ ਭਰੋਸਾ ਦਿੱਤਾ ਕਿ ਹਵਾਈ ਫ਼ੌਜ ਦੇਸ਼ ਦੀਆਂ ਹਵਾਈ ਸਰਹੱਦਾਂ ਦੇ ਦਿਨ-ਰਾਤ ਰੱਖਿਆ ਕਰਨ ਤੇ ਕਿਸੇ ਵੀ ਸਥਿਤੀ ਨਾਲ ਮਜ਼ਬੂਤੀ ਨਾਲ ਨਜਿੱਠਣ ਲਈ ਤਿਆਰ ਹੈ।

ਫ਼ੋਟੋ
ਫ਼ੋਟੋ

By

Published : Oct 8, 2020, 1:51 PM IST

ਗਾਜ਼ੀਆਬਾਦ: ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆ.ਕੇ.ਐਸ ਭਦੌਰੀਆ ਨੇ ਵੀਰਵਾਰ ਨੂੰ ਦੇਸ਼ ਨੂੰ ਭਰੋਸਾ ਦਿੱਤਾ ਕਿ ਹਵਾਈ ਫ਼ੌਜ ਦੇਸ਼ ਦੀਆਂ ਹਵਾਈ ਸਰਹੱਦਾਂ 'ਤੇ ਦਿਨ-ਰਾਤ ਰੱਖਿਆ ਕਰਨ ਤੇ ਕਿਸੇ ਵੀ ਸਥਿਤੀ ਨਾਲ ਮਜ਼ਬੂਤੀ ਨਾਲ ਨਜਿੱਠਣ ਲਈ ਤਿਆਰ ਹੈ। ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਹਵਾਈ ਫ਼ੌਜ ਦੇ 88ਵੇਂ ਸਥਾਪਨਾ ਦਿਵਸ 'ਤੇ ਹਵਾਈ ਯੋਧਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਖ਼ੁਦ ਨੂੰ ਇੱਕ ਅਜਿਹੇ ਰੂਪ ਵਿੱਚ ਬਦਲਣਾ ਹੈ, ਜੋ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਸਕੇ।

ਵੀਡੀਓ

ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਖੇਤਰ ਵਿੱਚ ਗੁਆਂਢੀਆਂ ਦੀਆਂ ਵਧਦੀਆਂ ਇੱਛਾਵਾਂ ਤੋਂ ਪੈਦਾ ਖਤਰੇ ਤੇ ਚੁਣੌਤੀ ਨਾਲ ਨਜਿੱਠਣ ਲਈ ਹਵਾਈ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਪਿਛਲੇ ਦਿਨੀਂ ਜ਼ਰੂਰਤ ਪੈਣ 'ਤੇ ਫੋਰਸ ਨੇ ਤੁਰੰਤ ਜ਼ਰੂਰੀ ਕਾਰਵਾਈ ਕਰਕੇ ਆਪਣੀ ਸਮਰੱਥਾ ਤੇ ਸੰਚਾਲਨ ਕੁਸ਼ਲਤਾ ਦਿਖਾਈ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਹਵਾਈ ਫ਼ੌਜ ਕਿਸੇ ਵੀ ਸਥਿਤੀ ਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰਾਂ ਤਰ੍ਹਾਂ ਤਿਆਰ ਹੈ। ਇਸ ਸਮੇਂ ਦੀ ਲੋੜ ਹੈ ਕਿ ਹਵਾਈ ਫ਼ੌਜ ਹਰ ਤਰ੍ਹਾਂ ਨਾਲ ਮਜ਼ਬੂਤ ਬਣੇ ਤੇ ਚੁਣੌਤੀਆਂ ਦੀਆਂ ਕਸੌਟੀਆਂ 'ਤੇ ਪੂਰੀ ਖਰੀ ਉੱਤਰੇ।

ਇਸ ਦੇ ਨਾਲ ਹੀ ਆਤਮ ਨਿਰਭਰਤਾ ਵੀ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਹਵਾਈ ਫ਼ੌਜ ਦੇ ਜਾਬਾਜ਼ਾਂ ਨੂੰ ਉਨ੍ਹਾਂ ਦੀ ਬਹਾਦਰੀ ਤੇ ਸੇਵਾ ਸਮਰਪਣ ਲਈ ਮੈਡਲਾਂ ਨਾਲ ਸਨਮਾਨਤ ਵੀ ਕੀਤਾ। ਉਨ੍ਹਾਂ ਨੇ ਹਿੰਡਨ ਏਅਰਬੇਸ 'ਤੇ ਆਯੋਜਿਤ ਪ੍ਰੋਗਰਾਮ ਵਿਚ ਕਿਹਾ ਕਿ ਹਵਾਈ ਫ਼ੌਜ ਦੇ ਯੋਧੇ ਉੱਤਰ ਪੂਰਬੀ ਖੇਤਰ ਵਿਚ ਐਮਰਜੈਂਸੀ 'ਚ ਤੁਰੰਤ ਤਾਇਨਾਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਤਿਆਰੀ ਲਈ ਪ੍ਰਸੰਸਾ ਦੇ ਹੱਕਦਾਰ ਹਨ। ਭਾਰਤ ਨੇ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਦੇ ਵਿਚਕਾਰ ਲੱਦਾਖ ਵਿੱਚ ਸੁਖੋਈ ਅਤੇ ਮਿੱਗ ਜਹਾਜ਼ਾਂ ਦੀ ਤਾਇਨਾਤੀ ਵਧਾ ਦਿੱਤੀ ਹੈ।

ਚਿਨੁਕ ਅਤੇ ਅਪਾਚੇ ਵਰਗੇ ਭਾਰੀ ਹੈਲੀਕਾਪਟਰਾਂ ਰਾਹੀਂ ਵੀ ਸਾਜੋਸਮਾਨ ਉੱਥੇ ਪਹੁੰਚਾਇਆ ਗਿਆ ਹੈ। ਅੱਜ ਦੇ ਮਾਹੌਲ ਵਿੱਚ ਹਰ ਤਰ੍ਹਾਂ ਦੇ ਯੁੱਧ ਦੇ ਖੇਤਰ ਵਿੱਚ ਲੜਾਈ ਦੇ ਲਈ ਆਧੁਨਿਕ ਹਵਾਈ ਫ਼ੌਜ ਹਰ ਕਿਸਮ ਦੇ ਯੁੱਧ ਖੇਤਰ ਵਿੱਚ ਲੜਨ ਲਈ ਇੱਕ ਨਿਰਣਾਇਕ ਭੂਮਿਕਾ ਅਦਾ ਕਰਦੀ ਹੈ।

ਹਵਾਈ ਫ਼ੌਜ ਮੁਖੀ ਨੇ ਚੀਨ ਤੇ ਪਾਕਿਸਤਾਨ ਵਿਚ ਲੱਗੀ ਲੰਬੀ ਸਰਹੱਦਾਂ ਦੀ ਨਿਗਰਾਨੀ ਦੇ ਲਈ ਤਕਨੀਕ ਦੀ ਵਰਤੋਂ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਪੁਲਾੜ ਦੇ ਖੇਤਰ ਵਿੱਚ ਫ਼ੋਕਸ ਵਧਾਉਣ ਦੀ ਲੋੜ ਹੈ।

ABOUT THE AUTHOR

...view details