ਨਵੀਂ ਦਿੱਲੀ: ਲੜਾਕੂ ਜਹਾਜ਼ ਰਾਫੇਲ 27 ਜੁਲਾਈ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ਪਹੁੰਚ ਗਏ ਸਨ ਪਰ ਵੀਰਵਾਰ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ਵਿੱਚ ਹਵਾਈ ਫ਼ੌਜ ਵਿੱਚ ਰਸਮੀ ਤੌਰ 'ਤੇ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇੰਡਕਸ਼ਨ ਸੈਰੇਮਨੀ ਵਿੱਚ ਅਸਮਾਨ ਵਿੱਚ ਦੁਨੀਆ ਮੇਡ ਇਨ ਫਰਾਂਸ ਦੇ ਨਾਲ-ਨਾਲ ਸਾਡੀ ਤਾਕਤ ਵੀ ਦੇਖੇਗੀ। ਪ੍ਰੋਗਰਾਮ ਵਿੱਚ ਲੜਾਕੂ ਜਹਾਜ਼ ਤੇਜਸ ਦੀ ਗਰਜ ਵੀ ਸੁਣਾਈ ਦੇਵੇਗੀ। ਇਸ ਤੋਂ ਇਲਾਵਾ ਸਾਰੰਗ ਏਅਰੋਬੈਟਿਕ ਟੀਮ ਦੇ 'ਧਰੁਵ' ਹੈਲੀਕਾਪਟਰਾਂ ਦਾ ਜੱਥਾ ਰਾਫੇਲ ਦੇ ਸਵਾਗਤ ਵਿੱਚ ਪ੍ਰਦਰਸ਼ਨ ਕਰੇਗਾ।
ਦੋਵੇਂ ਤਾਮਿਲਨਾਡੂ ਦੇ ਸੁਲੂਰ ਏਅਰਫੋਰਸ ਸਟੇਸ਼ਨ ਤੋਂ ਅੰਬਾਲਾ ਪਹੁੰਚ ਚੁੱਕੇ ਹਨ ਤੇ ਪਿਛਲੇ 2 ਦਿਨਾਂ ਤੋਂ ਰਾਫ਼ੇਲ ਨਾਲ ਅਭਿਆਸ ਵਿੱਚ ਲੱਗੇ ਹੋਏ ਹਨ। ਤੇਜਸ ਤੇ ਧਰੁਵ ਭਾਰਤ ਵਿੱਚ ਹੀ ਤਿਆਰ ਕੀਤੇ ਗਏ ਹਨ। ਤੇਜਸ ਦੀ ਵਰਤੋਂ ਹਵਾਈ ਫ਼ੌਜ ਦੇ ਨਾਲ-ਨਾਲ ਨੇਵੀ ਵੀ ਕਰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਇਤਿਹਾਸਕ ਪਲ ਦੇ ਗਵਾਹ ਭਾਰਤ ਦੇ ਨਾਲ-ਨਾਲ ਫਰਾਂਸ ਦੇ ਰੱਖਿਆ ਮੰਤਰੀ ਵੀ ਬਣਨਗੇ।