ਹੈਦਰਾਬਾਦ: ਏਅਰਫੋਰਸ ਅਕੈਡਮੀ ਡੁੰਡੀਗਲ ਵਿੱਚ ਪਾਸਿੰਗ ਆਉਟ ਪਰੇਡ ਦਾ ਆਯੋਜਨ ਕੀਤਾ ਗਿਆ। ਸੰਯੁਕਤ ਗ੍ਰੈਜੂਏਸ਼ਨ ਪਰੇਡ ਤੋਂ ਬਾਅਦ ਦੇਸ਼ ਨੂੰ 123 ਹਵਾਈ ਯੋਧਿਆਂ ਸਣੇ 19 ਮਹਿਲਾ ਅਧਿਕਾਰੀ ਮਿਲੇ। ਪਰੇਡ ਵਿੱਚ ਭਾਰਤੀ ਹਵਾਈ ਫੌਜਾ ਦੀਆਂ ਸ਼ਾਖਾਵਾਂ ਦੇ ਫਲਾਈਟ ਕੈਡਟਾਂ ਦੀ ਪ੍ਰੀ-ਕਮਿਸ਼ਨਿੰਗ ਸਿਖਲਾਈ ਦੀ ਸਫਲਤਾਪੂਰਵਕ ਸੰਪੂਰਨਤਾ ਨੂੰ ਦਰਸਾਇਆ ਹੈ।
ਹੈਦਰਾਬਾਦ: ਭਾਰਤੀ ਹਵਾਈ ਫੌਜ ਦੀ ਪਾਸਿੰਗ ਆਉਟ ਪਰੇਡ, ਦੇਸ਼ ਨੂੰ ਮਿਲੇ 123 ਏਅਰ ਵਾਰੀਅਰਜ਼ - HYDERABAD
ਭਾਰਤੀ ਹਵਾਈ ਫੌਜ ਨੇ ਏਅਰਫੋਰਸ ਅਕੈਡਮੀ ਡੁੰਡੀਗਲ ਵਿੱਚ ਪਾਸਿੰਗ ਆਉਟ ਪਰੇਡ ਦਾ ਆਯੋਜਨ ਕੀਤਾ। ਅੱਜ ਦੇਸ਼ ਨੂੰ 123 ਹਵਾਈ ਯੋਧਿਆਂ ਸਣੇ 19 ਮਹਿਲਾ ਅਧਿਕਾਰੀ ਮਿਲੇ।
ਭਾਰਤੀ ਹਵਾਈ ਫੌਜ ਦੀ ਪਾਸਿੰਗ ਆਉਟ ਪਰੇਡ
ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਭਦੋਰੀਆ ਨੇ ਪਾਸਿੰਗ ਆਉਟ ਪਰੇਡ ਦੀ ਸਮੀਖਿਆ ਕੀਤੀ। ਮੈਰਿਟ ਸੂਚੀ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲੇ ਕੈਡਿਟ ਨੂੰ ਸਵੋਰਡ ਆਫ਼ ਆਨਰ ਅਤੇ ਰਾਸ਼ਟਰਪਤੀ ਦੀ ਤਖ਼ਤੀ ਨਾਲ ਨਿਵਾਜਿਆ ਗਿਆ।
ਪਾਸਿੰਗ ਆਉਟ ਪਰੇਡ ਤੋਂ ਬਾਅਦ ਏਅਰ ਫੋਰਸ ਦੀ ਸੂਰਿਆ ਕਿਰਨ ਏਰੋਬੈਟਿਕ ਟੀਮ ਫਲਾਈਪਾਸਟ ਨੇ ਅਸਮਾਨ 'ਚ ਆਪਣਾ ਪ੍ਰਦਰਸ਼ਨ ਵਿਖਾਇਆ। ਇਸ ਵਾਰ ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਨ ਪਾਸਿੰਗ ਆਉਟ ਪਰੇਡ ਪਾਬੰਦੀਆਂ ਨਾਲ ਆਯੋਜਿਤ ਹੋਈ। ਇਸ ਬਾਰ ਕੈਡਿਟਜ਼ ਦੇ ਪਰਿਵਾਰ ਸ਼ਾਮਿਲ ਨਹੀਂ ਹੋ ਰਹੇ ਹਨ।