ਲੇਹ: ਭਾਰਤੀ ਹਵਾਈ ਫ਼ੌਜ ਨੇ ਚੀਨ ਸਰਹੱਦ ਨੇ ਨੇੜੇ ਨਾਇਟ ਅਪਰੇਸ਼ਨ ਸ਼ੁਰੂ ਕੀਤਾ ਹੈ। ਰਾਠੀ ਨੇ ਦੱਸਿਆ ਕਿ ਹਵਾਈ ਫ਼ੌਜ ਆਧੁਨਿਕ ਪਲੇਟਫ਼ਾਰਮ ਅਤੇ ਸੈਨਿਕਾਂ ਦੀ ਮਦਦ ਲਈ ਕਿਸੇ ਵੀ ਮੌਸਮ ਵਿੱਚ ਅਪਰੇਸ਼ਨ ਨੂੰ ਅੰਜਾਮ ਦੇ ਸਕਦੀ ਹੈ। ਦੱਸ ਦਈਏ ਕਿ ਕੈਪਟਨ ਏ ਰਾਠੀ ਭਾਰਤ-ਚੀਨ ਦੇ ਨੇੜੇ ਏਅਰਬੇਸ ਵਿੱਚ ਸੀਨੀਅਰ ਲੜਾਕੂ ਪਾਇਲਟ ਹਨ।
ਭਾਰਤ-ਚੀਨ ਵਿਵਾਦ: ਸਰਹੱਦ 'ਤੇ ਰਾਤ ਦੀ ਨਿਗਰਾਨੀ ਲਈ ਭਾਰਤੀ ਫ਼ੌਜ ਨੇ ਲਾਏ ਲੜਾਕੂ ਜਹਾਜ਼
ਭਾਰਤ ਅਤੇ ਚੀਨ ਵਿਚਾਲੇ ਰਹੇ ਤਣਾਅ ਦੌਰਾਨ ਭਾਰਤ ਸਰਕਾਰ ਨੇ ਸਰਹੱਦ 'ਤੇ ਰਾਤ ਨੂੰ ਨਿਗਰਾਨੀ ਰੱਖਣ ਲਈ ਲੜਾਕੂ ਜਹਾਜ਼ਾਂ ਨੂੰ ਤੈਨਾਤ ਕੀਤਾ ਹੈ।
ਲੜਾਕੂ ਜਹਾਜ਼
ਜ਼ਿਕਰ ਕਰ ਦਈਏ ਕਿ ਹਵਾਈ ਫ਼ੌਜ ਦੇ ਅਪਾਚੇ ਹੈਲੀਕਾਪਟਰ ਨੇ ਨਾਇਟ ਅਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਦਾ ਮਿਗ-29 ਲੜਾਕੂ ਜਹਾਜ਼ ਨੇ ਵੀ ਇਸ ਅਪਰੇਸ਼ਨ ਵਿੱਚ ਹਿੱਸਾ ਲਿਆ।
ਇਸ ਤੋਂ ਸਾਰੇ ਜਾਣੂ ਹਨ ਕਿ 15 ਜੂਨ ਨੂੰ ਗਲਵਾਨ ਵੈਲੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਸੀਨੀਅਰ ਅਧਿਕਾਰੀਆਂ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਇਸ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਦੀ ਆਪਸ ਵਿੱਚ ਗੱਲਬਾਤ ਹੋ ਚੁੱਕੀ ਹੈ।