ਨਵੀਂ ਦਿੱਲੀ :ਚਿਨੂਕ ਸੀਐਚ-47 ਹੈਲੀਕਾਪਟਰ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ 'ਚ ਸ਼ਾਮਿਲ ਕੀਤਾ ਗਿਆ ਹੈ।ਹਵਾਈ ਸੈਨਾ ਦੇ ਜਹਾਜ਼ਾਂ ਵਿੱਚ ਚਿਨੂਕ ਹੈਲੀਕਾਪਟਰ ਦੇ ਆਉਣ ਤੋਂ ਬਾਅਦ ਇਸ ਦੀ ਤਾਕਤ ਅਤੇ ਸਮਰੱਥਾ ਹੋਰ ਵੱਧ ਗਈ ਹੈ। ਇਸੇ ਸਬੰਧ ਵਿੱਚ ਚੰਡੀਗੜ੍ਹ ਵਿਖੇ ਏਅਰਬੇਸ 'ਤੇ ਇੱਕ ਸਮਾਗਮ ਕਰਵਾਇਆ ਗਿਆ, ਇਸ ਸਮਾਗਮ ਵਿੱਚ ਹਵਾਈ ਸੈਨਾ ਦੇ ਮੁੱਖੀ, ਏਅਰ ਚੀਫ਼ ਮਾਰਸ਼ਲ ਬੀ.ਐਸ.ਧਨੋਆ ਵੀ ਸ਼ਾਮਲ ਹੋਏ।
ਦੱਸ ਦਈਏ ਕਿ ਇਸ ਸਮਾਗਮ ਦੌਰਾਨ 4 ਚਿਨੂਕਹੈਲੀਕਾਪਟਰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤੇ ਗਏ। ਸਾਲ 2015 ਵਿੱਚ ਭਾਰਤ ਨੇ ਅਮਰੀਕਾ ਦੇ ਨਾਲ ਕੁੱਲ 15 ਚਿਨੂਕਹੈਲੀਕਾਪਟਰਾਂ ਦਾ ਸੌਦਾ ਕੀਤਾ ਸੀ।
ਇੰਡੀਅਨ ਏਅਰਫੋਰਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਚਿਨੂਕ ਹੈਲੀਕਾਪਟਰ ਨੂੰ ਕਈ ਵੱਡੇ ਦੇਸ਼ਾਂ ਦੀ ਹਵਾਈ ਫੌਜ ਇਸਤੇਮਾਲ ਕਰ ਰਹੀ ਹੈ।ਇਸ ਹੈਲੀਕਾਪਟਰ ਦਾ ਪ੍ਰਯੋਗ ਟਰੂਪਸ ਅਤੇ ਫੌਜ ਦਾ ਜ਼ਰੂਰੀ ਸਾਮਾਨਟਰਾਂਸਪੋਰਟ ਕਰਨਲਈ ਕੀਤਾ ਜਾਂਦਾ ਹੈ।
ਅਮਰੀਕਾ ਨੇ ਇਸ ਦੀ ਮਦਦ ਨਾਲ ਓਸਾਮਾ ਬਿਨਲਾਦੇਨ ਦਾ ਖਾਤਮਾ ਕੀਤਾ ਸੀ। ਇਸਨੂੰ ਪਾਕਿਸਤਾਨੀ ਸੀਮਾ ਉੱਤੇ ਹਵਾਈ ਫੌਜ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਵੇਗਾ। 2015 ਵਿੱਚ ਭਾਰਤ ਨੇ ਅਮਰੀਕਾ ਤੋਂ 22 ਅਪਾਚੇ ਅਤੇ 15 ਚਿਨੂਕ ਹੈਲਿਕਾਪਟਰ ਖਰੀਦਣ ਲਈ ਡੀਲ ਕੀਤੀ ਸੀ।
ਆਓ ਜਾਣਦੇ ਹਾਂ ਚਿਨੂਕਦੇ ਗੁਣਾਂ ਬਾਰੇ-
- ਚਿਨੂਕਸੀਐਚ-47 ਹੈਲੀਕਾਪਟਰ ਦਾ ਭਾਰ ਲਗਭਗ 10 ਟਨ ਹੈ।
- ਇਹ ਚਿਨੂਕਹੈਲੀਕਾਪਟਰਾਂ ਦੀ ਸ਼੍ਰੇਣੀ ਦਾ ਸਭ ਤੋਂ ਨਵਾਂ ਮਾਡਲ ਹੈ।
- ਇਸ ਵਿੱਚ ਭਾਰੀ ਸਮਾਨ, ਜ਼ਿਆਦਾ ਮਾਤਰਾ ਵਿੱਚ ਹਥਿਆਰਾਂ ਅਤੇ ਗੋਲਾ-ਬਾਰੂਦ ਢੋਇਆ ਜਾ ਸਕਦਾ ਹੈ।
- ਚਿਨੂਕਹੈਲੀਕਾਪਟਰ ਭੀੜੀਆਂ ਥਾਵਾਂ 'ਤੇ ਅਸਾਨੀ ਨਾਲ ਸਮਾਨ ਅਤੇ ਹਥਿਆਰ ਪਹੁੰਚਾ ਸਕਦਾ ਹੈ।
- ਇਸ ਨੂੰ 20 ਹਜ਼ਾਰ ਕਿਲੋਮੀਟਰ ਦੀ ਉੱਚਾਈ ਤੋਂ ਵੀ ਉਡਾਇਆ ਜਾ ਸਕਦਾ ਹੈ।
- ਇਹ ਰਾਹਤ ਅਤੇ ਬਚਾਓ ਦੇ ਅਭਿਆਨਾਂ ਵਿੱਚ ਸਹਾਇਕ ਸਿੱਧ ਹੋਵੇਗਾ।