ਨਵੀਂ ਦਿੱਲੀ: ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ 6 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸੁਸ਼ਮਾ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਆਪਣੇ ਆਖਰੀ ਸਾਹ ਲਏ। ਮੌਤ ਤੋਂ ਕੁਝ ਘੰਟੇ ਪਹਿਲਾਂ ਸੁਸ਼ਮਾ ਸਵਰਾਜ ਨੇ ਕੇਂਦਰ ਵੱਲੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਦੇ ਕੁੱਝ ਹਿੱਸੇ ਹਟਾਏ ਜਾਣ 'ਤੇ ਟਵੀਟ ਕਰ ਖੁਸ਼ੀ ਜ਼ਾਹਿਰ ਕੀਤੀ ਸੀ।
ਮੌਤ ਤੋਂ ਕੁਝ ਘੰਟੇ ਪਹਿਲਾਂ ਸੁਸ਼ਮਾ ਨੇ ਲਿਖਿਆ, 'ਇਸੇ ਦਿਨ ਦੀ ਸੀ ਉਡੀਕ' - ਸੁਸ਼ਮਾ ਸਵਰਾਜ
ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਸੁਸ਼ਮਾ ਸਵਰਾਜ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਇਸੇ ਦਿਨ ਦੀ ਉਡੀਕ ਸੀ। ਜਾਣੋ ਉਨ੍ਹਾਂ ਅਜਿਹਾ ਕਿਉਂ ਲਿਖਿਆ।
ਦੇਸ਼ ਦੇ ਨਾਂਅ ਸੁਸ਼ਮਾ ਦਾ ਇਹ ਆਖ਼ਰੀ ਸੁਨੇਹਾ ਸੀ। ਉਨ੍ਹਾਂ ਨੇ ਟਵੀਟ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਜਿਵਨ ਵਿੱਚ ਇਹੋ ਦਿਨ ਦੇਖਨ ਦੀ ਉਡੀਕ ਕਰ ਰਹੀ ਸੀ।
ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਜਨਮ 14 ਫ਼ਰਵਰੀ, 1952 'ਚ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਹੋਇਆ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਬਣੇ ਸਨ। ਉਹ 7 ਵਾਰ ਸਾਂਸਦ ਤੇ 3 ਵਾਰ ਵਿਧਾਇਕ ਰਹਿ ਚੁੱਕੇ ਸਨ। ਉਨ੍ਹਾਂ ਦੇ ਪਿਤਾ ਆਰ.ਐਸ.ਐਸ. ਦੇ ਮੁੱਖ ਮੈਂਬਰ ਸਨ। ਸੁਸ਼ਮਾ ਨੇ ਅੰਬਾਲਾ ਛਾਉਣੀ ਦੇ ਐਸ.ਡੀ. ਕਾਲਜ ਤੋਂ ਬੀ.ਏ. ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਵਕਾਲਤ ਦੀ ਪੜਾਈ ਕੀਤੀ ਸੀ।