ਭੋਪਾਲ: ਆਪਣੇ ਬਿਆਨਾਂ ਕਾਰਨ ਹਮੇਸ਼ਾਂ ਹੀ ਵਿਵਾਦਾਂ 'ਚ ਰਹਿਣ ਵਾਲੀ ਭੋਪਾਲ ਲੋਕ ਸਭਾ ਸੀਟ ਤੋਂ ਸਾਂਸਦ ਸਾਧਵੀ ਪ੍ਰੱਗਿਆ ਠਾਕੁਰ ਨੇ ਮੁੜ ਇੱਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਹੈ। ਇਸ ਵਾਰ ਪ੍ਰੱਗਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨੂੰ ਲੈ ਕੇ ਬਿਆਨ ਦਿੱਤਾ ਹੈ।
ਮੈਂ ਨਾਲੀਆਂ-ਪਾਖਾਨੇ ਸਾਫ਼ ਕਰਵਾਉਣ ਲਈ ਸਾਂਸਦ ਨਹੀਂ ਬਣੀ: ਪ੍ਰੱਗਿਆ ਠਾਕੁਰ - Controversial statement of Sadhvi Pragya
ਭੋਪਾਲ ਤੋਂ ਭਾਜਪਾ ਸਾਂਸਦ ਸਾਧਵੀ ਪ੍ਰੱਗਿਆ ਠਾਕੁਰ ਨੇ ਮੁੜ ਤੋਂ ਇੱਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਹੈ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਦਰਅਸਲ ਮੱਧ ਪ੍ਰਦੇਸ਼ ਦੇ ਸੇਹੋਰ 'ਚ ਭਾਜਪਾ ਸਾਂਸਦ ਪ੍ਰੱਗਿਆ ਠਾਕੁਰ ਕੋਲ ਲੋਕ ਆਪਣੀ ਸਮੱਸਿਆ ਲੈ ਕੇ ਆਏ। ਪ੍ਰੱਗਿਆ ਠਾਕੁਰ ਨੇ ਕਿਹਾ, "ਮੈਂ ਨਾਲੀਆਂ-ਪਾਖਾਨੇ ਸਾਫ਼ ਕਰਨ ਲਈ ਸਾਂਸਦ ਨਹੀਂ ਬਣੀ, ਜਿਸ ਕੰਮ ਲਈ ਸਾਂਸਦ ਬਣਾਇਆ ਗਿਆ ਹੈ ਉਹ ਕੰਮ ਇਮਾਨਦਾਰੀ ਨਾਲ ਕਰਾਂਗੀ।"
ਜ਼ਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਫ਼-ਸਫ਼ਾਈ ਨੂੰ ਲੈ ਕੇ ਸਵੱਛ ਭਾਰਤ ਮੁਹਿੰਮ ਚਲਾ ਰਹੇ ਹਨ ਉੱਥੇ ਹੀ ਉਨ੍ਹਾਂ ਦੀ ਸਾਂਸਦ ਸਾਫ਼-ਸਫਾ਼ਈ ਨੂੰ ਲੈ ਕੇ ਅਜਿਹੇ ਬਿਆਨ ਦੇ ਰਹੀ ਹੈ। ਉਂਝ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪ੍ਰੱਗਿਆ ਠਾਕੁਰ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਉਸ ਨੇ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਦੱਸਿਆ ਸੀ ਜਿਸ ਤੋਂ ਬਾਅਦ ਭਾਜਪਾ ਨੇ ਕਿਨਾਰਾ ਕਰ ਲਿਆ ਸੀ।