ਹੈਦਰਾਬਾਦ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਤੇ ਕਤਲ ਮਾਮਲੇ ਦੇ ਦੋਸ਼ੀਆਂ ਦੇ ਐਨਕਾਉਂਟਰ ਤੋਂ ਬਾਅਦ ਹੈਦਰਾਬਾਦ ਪੁਲਿਸ ਸੋਸ਼ਲ ਮੀਡੀਆ ਉੱਥੇ ਛਾ ਗਈ ਹੈ। ਦੱਸ ਦਈਏ, ਪੁਲਿਸ ਦੇ ਐਨਕਾਉਂਟਰ ਤੋਂ ਪਹਿਲਾਂ ਜਿਹੜੇ ਲੋਕ ਪੁਲਿਸ ਦੀ ਅਣਗਹਿਲੀ ਕਾਰਨ ਗੁੱਸੇ ਵਿਚ ਸਨ ਹੁਣ ਉਹ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ। ਇਸ ਦੇ ਨਾਲ ਹੀ # ਜੈ ਪੁਲਿਸ! # ਜੈ ਜੈ ਪੁਲਿਸ !! # ਸਾਹੋ ਸੱਜਣ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਹੈਸ਼ਟੈਗਸ ਬਣ ਰਹੇ ਹਨ।
ਹੈਦਰਾਬਾਦ ਐਨਕਾਉਂਟਰ: ਸੋਸ਼ਲ ਮੀਡੀਆ 'ਤੇ ਪੁਲਿਸ ਬਣੀ 'ਸਿੰਘਮ'
ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਤੇ ਕਤਲ ਮਾਮਲੇ ਦੇ ਦੋਸ਼ੀਆਂ ਦੇ ਐਨਕਾਉਂਟਰ ਤੋਂ ਬਾਅਦ ਹੈਦਰਾਬਾਦ ਪੁਲਿਸ ਸੋਸ਼ਲ ਮੀਡੀਆ ਉੱਥੇ ਛਾ ਗਈ ਹੈ।
ਪਿਛਲੇ ਦਿਨੀਂ ਪੁਲਿਸ ਨੇ ਵਾਰੰਗਲ ਵਿੱਚ ਤੇਜ਼ਾਬੀ ਹਮਲੇ ਦੇ ਦੋਸ਼ੀਆਂ ਨੂੰ ਫੜਿਆ ਸੀ। ਉਸ ਵੇਲੇ ਸਜਾਨਾਰ ਵਾਰੰਗਲ ਦੇ ਐੱਸਪੀ ਸਨ। ਹੁਣ ਵੀ ਸਜਾਨਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਮਾਮਲੇ ਨੂੰ ਨਜਿੱਠਿਆ ਜਾ ਰਿਹਾ ਸੀ ਤੇ ਲੋਕ ਹੈਦਰਾਬਾਦ ਪੁਲਿਸ ਦੀ ਤਾਰੀਫ਼ ਵੀ ਕਰ ਰਹੇ ਹਨ। ਉੱਥੇ ਹੀ ਇੱਕ ਔਰਤ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਇਸ ਮੁਠਭੇੜ ਨਾਲ ਉਨ੍ਹਾਂ ਲੋਕਾਂ ਨੂੰ ਜਲਦੀ ਨਿਆਂ ਦੇਣ ਦਾ ਭਰੋਸਾ ਮਿਲਦਾ ਹੈ ਜਿਨ੍ਹਾਂ 'ਤੇ ਸਮਾਜ ਦੇ ਮੁੱਖ ਗਾਰਡਾਂ ਨੇ ਹਮਲਾ ਕੀਤਾ ਹੈ।"
ਇਕ ਹੋਰ ਸਿਟੀਜਨ ਨੇ ਸਜਾਨਾਰ ਦੀ ਤੁਲਨਾ ''ਰੀਅਲ ਲਾਈਫ਼ ਸਿੰਘਮ '' ਨਾਲ ਕੀਤੀ। ਉੱਥੇ ਹੀ ਪੁਲਿਸ ਦੇ ਇਸ ਕਾਰਵਾਈ ਨੂੰ ਲੈ ਕੇ ਲੋਕ ਕਾਫ਼ੀ ਖੁਸ਼ ਹਨ। ਤੇਲੰਗਾਨਾ ਪੁਲਿਸ ਨੂੰ ਇਸ ਪੁਲਿਸ ਅਧਿਕਾਰੀ 'ਤੇ ਮਾਣ ਹੈ ਜਿਸ ਨੇ ਮੁਠਭੇੜ ਕਰਕੇ ਦੋਸ਼ੀਆਂ ਨੂੰ ਸਬਕ ਸਿਖਾਇਆ ਹੈ।