ਹੈਦਰਾਬਾਦ: ਹੈਦਰਾਬਾਦ ਨੂੰ ਦੁਨੀਆਂ ਦੇ ਸਿਖ਼ਰਲੇ 20 ਅਜਿਹੇ ਸ਼ਹਿਰਾਂ ਦੀ ਸੂਚੀ ਵਿੱਚ 16ਵੇਂ ਸਥਾਨ ਉੱਤੇ ਰੱਖਿਆ ਗਿਆ ਹੈ ਜੋ ਕੈਮਰਿਆਂ ਦੇ ਜਰੀਏ ਨਿਗਰਾਨੀ ਵਿੱਚ ਮੋਹਰੀ ਹਨ। ਇਥੇ 1 ਕਰੋੜ ਲੋਕਾਂ ਦੀ ਆਬਾਦੀ ਉੱਤੇ 3 ਲੱਖ ਕੈਮਰਿਆਂ ਦੇ ਨਾਲ ਨਿਗਰਾਨੀ ਕੀਤੀ ਜਾਂਦੀ ਹੈ।
ਭਾਵ ਕਿ ਪ੍ਰਤੀ 10 ਹਜ਼ਾਰ ਲੋਕਾਂ ਦੇ ਉੱਤੇ 29.99 ਕੈਮਰਿਆਂ ਦੇ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਨਿਗਰਾਨੀ ਨੂੰ ਲੈ ਕੇ ਇਹ ਸੂਚੀ ਬ੍ਰਿਟੇਨ ਅਧਾਰਤ ਤਕਨੀਕੀ ਖੋਜ ਫਰਮ ਕੰਪਰੀਟੈਕ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਭਾਰਤ ਦਾ ਇੱਕੋ ਇੱਕ ਸ਼ਹਿਰ ਹੈਦਰਾਬਾਦ ਦਾ ਨਾਂਅ ਸ਼ਾਮਿਲ ਹੈ।
ਵੀਰਵਾਰ ਨੂੰ ਤੇਲੰਗਾਨਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਐਮ ਮਹਿੰਦਰ ਰੈੱਡੀ ਨੇ ਟਵੀਟ ਕਰਕੇ ਹੈਦਰਾਬਾਦ ਨੂੰ ਇਸ ਪ੍ਰਾਪਤੀ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਲਿਖਿਆ ਕਿ ਸਾਰੇ ਅਧਿਕਾਰੀਆਂ ਨੂੰ ਵਧਾਈ ਹੋਵੇ ਤੇ ਸਭ ਤੋਂ ਪਹਿਲਾਂ ਇਥੋਂ ਦੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਸ਼ਹਿਰ ਨੂੰ ਰਹਿਣ ਦੇ ਲਈ ਸੁਰੱਖਿਅਤ ਸਥਾਨ ਬਣਾਇਆ।