ਪੰਜਾਬ

punjab

ETV Bharat / bharat

ਹੈਦਰਾਬਾਦ ਕਸਟਮ ਅਧਿਕਾਰੀਆਂ ਨੇ 3 ਕਿਲੋਗ੍ਰਾਮ ਸੋਨਾ ਕੀਤਾ ਜ਼ਬਤ

ਹੈਦਰਾਬਾਦ ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ਤੋਂ ਇੱਕ ਵਿਅਕਤੀ ਕੋਲੋਂ 3 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਮੁਲਜ਼ਮ ਇਹ ਸੋਨਾ ਤਸਕਰੀ ਲਈ ਭਾਰਤ ਲਿਆਇਆ ਸੀ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਫੋਟੋ

By

Published : Aug 25, 2019, 8:19 PM IST

ਹੈਦਰਾਬਾਦ : ਸ਼ਹਿਰ ਦੇ ਕਸਟਮ ਅਧਿਕਾਰੀਆਂ ਨੇ ਰਾਜੀਵ ਗਾਂਧੀ ਹਵਾਈ ਅੱਡੇ ਤੋਂ ਇੱਕ ਵਿਅਕਤੀ ਕੋਲੋਂ 3 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਹੈ।

ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਸ਼ਰਸ਼ਾ ਤੋਂ ਤਸਕਰੀ ਲਈ ਸੋਨਾ ਭਾਰਤ ਲਿਆ ਰਿਹਾ ਹੈ। ਅਧਿਕਾਰੀਆਂ ਨੇ ਮੁਲਜ਼ਮ ਨੂੰ ਰਾਜੀਵ ਗਾਂਧੀ ਹਵਾਈ ਅੱਡੇ ,ਸ਼ਮਸ਼ਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਮੁਲਜ਼ਮ ਨੇ ਸਾਰਾ ਸੋਨਾ ਬਾਥਰੂਮ ਵਿੱਚ ਸੁੱਟ ਦਿੱਤਾ ਸੀ ਪਰ ਸਖ਼ਤੀ ਨਾਲ ਪੁੱਛਗਿੱਛ ਕੀਤੇ ਜਾਣ ਮਗਰੋਂ ਉਸ ਨੇ ਆਪਣਾ ਅਪਰਾਧ ਕਬੂਲ ਲਿਆ। ਮੁਲਜ਼ਮ ਵਿਅਕਤੀ ਦੀ ਪਛਾਣ ਸ਼ੇਖ ਅੱਬਦੁਲਾ ਵਜੋਂ ਹੋਈ ਹੈ। ਉਹ ਸ਼ਾਰਗਾ ਤੋਂ ਵਾਪਿਸ ਆ ਰਿਹਾ ਸੀ।

ਕਸਟਮ ਅਧਿਕਾਰੀਆਂ ਨੇ ਮੁਲਜ਼ਮ ਕੋਲੋਂ ਸੋਨੇ ਦੇ 26 ਬਿਸਕੁਟ ਬਰਾਮਦ ਕੀਤੇ, ਜਿਨ੍ਹਾਂ ਦਾ ਕੁੱਲ ਭਾਰ 2.992 ਕਿਲੋਗ੍ਰਾਮ ਹੈ। ਕਸਟਮ ਅਧਿਕਾਰੀਆਂ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details