ਪੰਜਾਬ

punjab

ETV Bharat / bharat

ਗਾਜ਼ਿਆਬਾਦ ਵਿੱਚ ਬੱਚਿਆਂ ਦਾ ਕਤਲ ਕਰ ਕੇ ਪਤੀ-ਪਤਨੀ ਨੇ 8ਵੀਂ ਮੰਜਿਲ ਤੋਂ ਮਾਰੀ ਛਾਲ - ਅਠਵੀਂ ਮੰਜਿਲ ਤੋਂ ਤਿੰਨ ਲੋਕਾਂ ਨੇ ਛਾਲ ਮਾਰੀ

ਰਾਜਧਾਨੀ ਤੋਂ ਸਟੇ ਇੰਦਰਾਪੁਰਮ ਦੇ ਇੱਕ ਬਹੁਮੰਜਿਲਾ ਇਮਾਰਤ ਦੀ ਅਠਵੀਂ ਮੰਜਿਲ ਤੋਂ ਤਿੰਨ ਲੋਕਾਂ ਨੇ ਛਾਲ ਮਾਰੀ। ਉਸ ਤੋਂ ਪਹਿਲਾ ਪਤੀ-ਪਤਨੀ ਨੇ ਆਪਣੀਆਂ 2 ਬੇਟੀਆਂ ਦਾ ਗਲਾ ਦਬ ਕੇ ਕਤਲ ਕਰ ਦਿੱਤਾ।

indirapuram family suicide, crime news
ਫ਼ੋਟੋ

By

Published : Dec 3, 2019, 11:22 AM IST

ਨਵੀਂ ਦਿੱਲੀ/ਗਾਜਿਆਬਾਦ: ਰਾਜਧਾਨੀ ਤੋਂ ਸਟੇ ਇੰਦਰਾਪੁਰਮ ਦੇ ਇੱਕ ਬਹੁਮੰਜਿਲਾ ਇਮਾਰਤ ਦੀ ਅਠਵੀਂ ਮੰਜਿਲ ਤੋਂ ਤਿੰਨ ਲੋਕਾਂ ਨੇ ਛਾਲ ਮਾਰ ਦਿੱਤੀ ਜਿਸ ਵਿੱਚ 2 ਦੀ ਮੌਤ ਹੋ ਗਈ, ਜਦਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਨੇ ਆਪਣੇ 2 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਬਿਲਡਿੰਗ ਤੋਂ ਛਾਲ ਮਾਰ ਦਿੱਤੀ। ਉੱਥੇ ਹੀ ਇਸ ਸ਼ੱਕੀ ਮਾਮਲੇ ਵਿੱਚ ਇੱਕ ਹੋਰ ਮਹਿਲਾ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਵੇਖੋ ਵੀਡੀਓ

ਇਸ ਖੁਦਕੁਸ਼ੀ ਤੇ ਕਤਲ ਮਾਮਲੇ ਪਿੱਛੇ ਘਰੇਲੂ ਕਲੇਸ਼ ਤੇ ਪੈਸਿਆਂ ਦੇ ਲੈਣ-ਦੇਣ ਦੇ ਕਾਰਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਖੁਦਕੁਸ਼ੀ ਦੀ ਸੂਚਨਾ ਮਿਲਣ ਉੱਤੇ ਉਹ ਮੌਕੇ 'ਤੇ ਪਹੁੰਚੇ। ਇਸ ਦੌਰਾਨ 3 ਵਲੋਂ ਇਮਾਰਤ ਤੋਂ ਛਾਲ ਮਾਰੀ ਗਈ ਸੀ ਜਿਸ ਵਿੱਚੋਂ ਪਤੀ-ਪਤਨੀ ਦੀ ਮੌਤ ਹੋ ਚੁੱਕੀ ਸੀ, ਪਰ ਤੀਜੀ ਮਹਿਲਾ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕਮਰੇ ਵਿੱਚ 2 ਬੱਚੀਆਂ ਦੀ ਲਾਸ਼ ਵੀ ਬਰਾਮਦ ਕੀਤੀ ਗਈ ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਪੀਐਮ ਮੋਦੀ ਅੱਜ ਝਾਰਖੰਡ ਦੇ ਜਮਸ਼ੇਦਪੁਰ 'ਚ ਕਰਨਗੇ ਰੈਲੀ ਨੂੰ ਸੰਬੋਧਨ

ABOUT THE AUTHOR

...view details