ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਵੱਡਾ ਬਿਆਨ ਦਿੱਤਾ ਹੈ। ਕਤਲੇਆਮ ਦੇ ਪੀੜਤਾਂ ਦੀ ਅਦਾਲਤ ਵਿਚ ਪੈਰਵੀ ਕਰ ਰਹੇ ਵਕੀਲ ਐਚਐਸ ਫੂਲਕਾ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਦਾ ਇਹ ਬਿਆਨ ਬਿਲਕੁਲ ਸਹੀ ਹੈ।
ਫੂਲਕਾ ਨੇ ਕਿਹਾ ਕਿ ਇਸ ਦਾ ਕੋਈ ਬਹੁਤਾ ਅਸਰ ਨਹੀਂ ਪਵੇਗਾ ਪਰ ਇਸ ਬਿਆਨ ਦੇ ਨਾਲ ਇਸ ਤੱਥ ਨੂੰ ਮਜ਼ਬੂਤੀ ਮਿਲੇਗੀ ਕਿ ਉੱਨੀ ਸੌ ਚੁਰਾਸੀ ਦਾ ਕਤਲੇਆਮ ਸਰਕਾਰ ਦੀ ਦੇਖ ਰੇਖ ਦੇ ਵਿੱਚ ਹੀ ਕਿਤੇ ਨਾ ਕਿਤੇ ਹੋਇਆ ਸੀ।
ਦਰਅਸਲ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਜਨਮ ਦਿਨ ਉੱਤੇ ਬੋਲਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ 1984 ਵਿੱਚ ਇੰਦਰ ਕੁਮਾਰ ਗੁਜਰਾਲ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਦੇ ਘਰ ਗਏ ਸਨ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਭਾਰਤੀ ਫੌਜ ਨੂੰ ਬੁਲਾ ਲਿਆ ਜਾਵੇ। ਨਰਸਿਮ੍ਹਾ ਰਾਓ ਨੇ ਇਸ ਉੱਤੇ ਜਵਾਬ ਦਿੱਤਾ ਸੀ ਕਿ ਉਹ ਇਸ ਨੂੰ ਦੇਖਣਗੇ, ਜੇ ਭਾਰਤੀ ਸੈਨਾ ਨੂੰ ਦਿੱਲੀ ਵਿੱਚ ਤੈਨਾਤ ਕਰ ਦਿੱਤਾ ਹੁੰਦਾ ਤਾਂ ਸ਼ਾਇਦ ਇਤਿਹਾਸ ਕੁਝ ਹੋਰ ਹੁੰਦਾ।
ਸੁਪਰੀਮ ਕੋਰਟ ਦੇ ਜੱਜ ਜਸਟਿਸ ਮਿਸ਼ਰਾ ਦੀ ਅਗਵਾਈ ਵਿੱਚ ਇੱਕ ਰਿਪੋਰਟ ਵੀ ਬਾਅਦ ਵਿੱਚ ਪੇਸ਼ ਕੀਤੀ ਗਈ ਸੀ ਜਿਸ ਵਿਚ ਲਿਖਿਆ ਗਿਆ ਸੀ ਕਿ ਦਿੱਲੀ ਵਿੱਚ ਸੱਤ ਹਜ਼ਾਰ ਆਰਮੀ ਦੇ ਜਵਾਨ ਮੌਜ਼ੂਦ ਸਨ ਜੇਕਰ ਨਾਂ ਨੂੰ ਬੁਲਾਇਆ ਹੁੰਦਾ ਤਾਂ ਸ਼ਾਇਦ ਦੇ ਕਤਲੇਆਮ ਨਾ ਹੁੰਦਾ।