ਹੈਦਰਾਬਾਦ: ਦੇਸ਼ ਵਿੱਚ 26 ਜੁਲਾਈ ਨੂੰ ਕਾਰਗਿਲ ਦਿਵਸ ਮਨਾਇਆ ਜਾਂਦਾ ਹੈ। 1999 ਵਿੱਚ ਇਸ ਦਿਨ ਭਾਰਤੀ ਫ਼ੌਜ ਦੇ ਅੱਗੇ ਪਾਕਿਸਤਾਨੀ ਫ਼ੌਜ ਨੇ ਆਤਮਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਇਸ ਦਿਨ ਨੂੰ ਕਾਰਗਿਲ ਜਿੱਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇਸ ਯੁੱਧ ਦੇ ਬਾਅਦ ਤੋਂ ਹੀ ਭਾਰਤ ਸਰਕਾਰ ਤੇ ਫ਼ੌਜ ਨੇ ਕਾਰਗਿਲ ਵਿੱਚ ਯੁੱਧ ਪੱਧਰੀ ਸਾਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ। ਮੌਜੂਦਾ ਸਮੇਂ ਵਿੱਚ ਉੱਥੋਂ ਦੀ ਇਹ ਸਥਿਤੀ ਹੈ ਕਿ ਪਾਕਿਸਤਾਨ ਫ਼ੌਜ ਉਥੋਂ ਘੁਸਪੈਠ ਕਰਨ ਦੇ ਲਈ ਜੇਕਰ ਪੂਰੀ ਤਾਕਤ ਵੀ ਲਗਾ ਲਵੇ ਤਾਂ ਵੀ ਨਾਕਾਮ ਰਗੇਗੀ। ਭਾਰਤੀ ਫ਼ੌਜ ਸਮੇਂ ਅਨੁਸਾਰ ਉੱਥੇ ਆਪਣੇ ਦੁਸ਼ਮਣਾਂ ਨੂੰ ਦੇਖਦੇ ਹੋਏ ਯੁੱਧਨੀਤੀ ਤੇ ਰਣਨੀਤੀ ਵਿੱਚ ਬਦਲਾਅ ਕਰ ਰਹੀ ਹੈ।
ਮੌਜੂਦਾ ਸਮੇੇਂ ਵਿੱਚ ਕਾਰਗਿਲ ਸਥਿਤ ਸਰਹੱਦ ਉੱਤੇ ਭਾਰਤੀ ਫ਼ੌਜ ਦੀ ਤਿੰਨ ਬਟਾਲੀਅਨ ਰਖ਼ਵਾਲੀ ਕਰਦੀ ਹੈ ਪਰ ਕਾਰਗਿਲ ਯੁੱਧ ਦੇ ਦੌਰਾਨ ਉੱਥੇ ਸਹਰੱਦ ਉਪਰ ਸਿਰਫ਼ ਇੱਕ ਬਟਾਲੀਅਨ ਹੀ ਤਾਇਨਾਤ ਸੀ।
ਭਾਰਤੀ ਸੈਨਾ ਨੇ ਐਲਓਸੀ ਦੇ ਮੁਸ਼ਕੋ-ਦ੍ਰਾਸ-ਕੱਕਸਰ-ਯੈਲਦੌਰ ਧੂਰੇ ਉੱਤੇ ਇੱਕ ਡਿਵੀਜ਼ਨ ਦੇ ਲਗਭਗ 10,000 ਸਿਪਾਹੀ ਤਾਇਨਾਤ ਕੀਤੇ ਹੋਏ ਹਨ। 1996 ਵਿੱਚ ਉਸ ਸਮੇਂ 3,000 ਸਿਪਾਹੀ ਇਸ ਜਗ੍ਹਾ ਉੱਤੇ ਤਾਇਨਾਤ ਸਨ। ਹਮਲਾ ਕਰਨ ਦੀ ਯੋਗਤਾ ਦੁੱਗਣੀ ਹੋ ਕੇ 2,000 ਫ਼ੌਜੀਆਂ ਦੀ ਹੋ ਗਈ ਹੈ।
ਸੜਕਾਂ ਦੇ ਜ਼ਰੀਏ ਨਾਲ ਸੁਲਭ ਸੈਕਟਰ ਵਿੱਚ ਸਾਰੇ ਬਟਾਨੀਅਨ ਦਫ਼ਤਰਾਂ ਨੂੰ ਇੱਕਠੇ ਜੋੜ ਦਿੱਤਾ ਗਿਆ ਹੈ। ਨਾਲ ਹੀ ਸਰਦੀਆਂ ਦੇ ਮਹੀਨਿਆਂ ਵਿੱਚ ਵੀ 15,000 ਫੁੱਟ ਤੋਂ ਵੱਧ ਉੱਚਾਈ ਉੱਤੇ ਫ਼ੌਜ ਦਾ ਧਿਆਨ ਰੱਖਿਆ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਘੁਸਪੈਠ ਦੇ ਲਈ ਵਰਤੇ ਜਾ ਰਹੇ ਰਾਸਤਿਆਂ ਦੀ ਪਹਿਚਾਣ ਕਰ ਲਈ ਗਈ ਹੈ। ਘੁਸਪੈਠੀਆਂ ਉੱਤੇ ਜਵਾਬੀ ਕਾਰਵਾਈ ਦੇ ਲਈ ਗਰਿੱਡ ਬਣਾਏ ਗਏ ਹਨ। ਇਹ ਗਰਿੱਡ ਬਣਾਏ ਗਏ ਹਨ। ਇਹ ਗਰਿੱਡ ਦੁਆਰਾ ਸਾਰੇ ਘੁਸਪੈਠ ਵਾਲੇ ਮਾਰਗਾਂ ਉੱਤੇ ਨਿਗਰਾਨੀ ਰੱਖਦੇ ਹਨ।
ਹੁਣ ਸੈਨਾ ਦੀ ਤਾਇਨਾਤੀ ਦੀ ਸਮਰੱਥਾ ਤਿੰਨ ਗੁਣਾ ਤੋਂ ਵੀ ਵੱਧ ਹੈ। ਦਰਾੜਾਂ ਤੇ ਵਾਦੀਆਂ ਦੇ ਨਜਦੀਕ ਕੀਤੀ ਹੋਈ ਤਾਇਨਾਤੀ ਪਾੜ ਦੀਆਂ ਖ਼ਾਮੀਆਂ ਨੂੰ ਦੂਰ ਕਰ ਦਿੱਤਾ ਗਿਆ ਹੈ।