ਨਵੀ ਦਿੱਲੀ: ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੂੰ ਦੋ ਕੇਲੇ ਦੇ ਲਈ 442 ਰੁਪਏ ਦਾ ਬਿੱਲ ਦੇਣ ਵਾਲੇ JM Marriott ਤੇ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਕਰ ਅਤੇ ਟੈਕਸ ਵਿਭਾਗ, ਚੰਡੀਗੜ੍ਹ ਵੱਲੋਂ ਸੀਜੀਐਸਟੀ ਦੀ ਧਾਰਾ 11 ਦੇ ਉਲੰਘਣ ਦੇ ਲਈ ਹੋਟਲ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ।
2 ਕੇਲਿਆਂ ਦੇ 442 ਰੁਪਏ ਲੈਣ ਵਾਲਾ ਹੋਟਲ ਹੁਣ ਦੇਵੇਗਾ 25 ਹਜ਼ਾਰ ਦਾ ਜ਼ੁਰਮਾਨਾ - 442 ਬਿੱਲ
ਟਵਿੱਟਰ 'ਤੇ ਵੀਡੀਓ 'ਚ ਰਾਹੁਲ ਨੇ ਦੱਸਿਆ ਕਿ ਜਦੋ ਉਹ ਜਿੰਮ ਤੋਂ ਵਾਪਸ ਆਇਆ ਤਾਂ ਉਨ੍ਹਾਂ ਨੇ ਹੋਟਲ ਸਟਾਫ਼ ਤੋਂ ਦੇ ਕੇਲੇ ਮੰਗਵਾਏ ਤਾਂ ਉਸ ਦੇ ਲਈ 442 ਬਿੱਲ ਦੇ ਭੁਗਤਾਨ ਕਰਨਾ ਪਿਆ ਸੀ। ਕਰ ਅਤੇ ਟੈਕਸ ਵਿਭਾਗ, ਚੰਡੀਗੜ੍ਹ ਦੁਆਰਾ ਸੀਜੀਐਸਟੀ ਦੀ ਧਾਰਾ 11 ਦੇ ਉਲੰਘਣ ਦੇ ਲਈ ਹੋਟਲ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ।
ਫ਼ੋਟੋ
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਇਲੈਕਟ੍ਰਿਕ ਵਾਹਨਾਂ 'ਤੇ ਘਟਿਆ ਜੀਐੱਸਟੀ
ਦੱਸ ਦੇਈਏ ਕਿ ਦੋ ਕੇਲਿਆਂ ਨੂੰ ਟੈਕਸ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਫਿਰ ਵੀ ਉਸ ਤੇ ਟੈਕਸ ਲਗਾਇਆ ਗਿਆ ਸੀ। ਬੋਸ ਨੇ ਇਸ ਦਾ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਪਾਇਆ ਸੀ ਇਸਦੇ ਬਾਅਦ ਮਾਮਲਾ ਜ਼ਿਆਦਾ ਵਾਇਰਲ ਹੋ ਗਿਆ।