ਪੰਜਾਬ

punjab

ETV Bharat / bharat

ਸ਼ਰਧਾਲੂਆਂ 'ਤੇ ਸ਼ਹਿਦ ਦੀਆਂ ਮੱਖਿਆਂ ਦਾ ਹਮਲਾ,100 ਤੋਂ ਵੱਧ ਜ਼ਖ਼ਮੀ - More than 100 injured

ਅਕਸ਼ੈ ਤ੍ਰਿਤਯਾ ਦੇ ਮੌਕੇ ਹਰਿਦੁਆਰ ਵਿਖੇ ਗੰਗਾ ਇਸ਼ਨਾਨ ਕਰਨ ਪੁੱਜੇ ਸ਼ਰਧਾਲੂਆਂ ਉੱਤੇ ਅਚਾਨਕ ਸ਼ਹਿਦ ਦੀਆਂ ਮੱਖਿਆਂ ਦੇ ਝੂੰਡ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 100 ਤੋਂ ਵੱਧ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਸ਼ਰਧਾਲੂਆਂ 'ਤੇ ਸ਼ਹਿਦ ਦੀਆਂ ਮੱਖਿਆਂ ਦਾ ਹਮਲਾ,100 ਤੋਂ ਵੱਧ ਜ਼ਖ਼ਮੀ

By

Published : May 9, 2019, 6:52 AM IST

ਹਰਿਦੁਆਰ : ਇਸ਼ਨਾਨ ਘਾਟ ਉੱਤੇ ਸ਼ਹਿਦ ਦੀਆਂ ਮੱਖਿਆਂ ਵੱਲੋਂ ਅਚਾਨਕ ਹਮਲੇ ਨਾਲ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਅਕਸ਼ੈ ਤ੍ਰਿਤਯਾ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਗੰਗਾ ਇਸ਼ਨਾਨ ਲਈ ਹਰਿਦੁਆਰ ਪੁੱਜੇ ਸਨ । ਇਸ਼ਨਾਨ ਘਾਟ ਹਰਿ ਕੀ ਪੌੜੀ ਉੱਤੇ ਮੁੱਖ ਇਸ਼ਨਾਨ ਤਿਉਹਾਰ ਹੋਣ ਕਾਰਨ ਭਾਰੀ ਭੀੜ ਸੀ। ਅਚਾਨਕ ਨਦੀ ਵਿੱਚ ਇਸ਼ਨਾਨ ਕਰ ਰਹੇ ਲੋਕਾਂ ਉੱਤੇ ਸ਼ਹਿਦ ਦੀਆਂ ਮੱਖਿਆਂ ਦੇ ਇੱਕ ਵੱਡੇ ਝੂੰਡ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਉਥੇ ਭਗਦੜ ਮੱਚ ਗਈ।

ਸ਼ਰਧਾਲੂਆਂ 'ਤੇ ਸ਼ਹਿਦ ਦੀਆਂ ਮੱਖਿਆਂ ਦਾ ਹਮਲਾ,100 ਤੋਂ ਵੱਧ ਜ਼ਖ਼ਮੀ


ਇਸ ਦੌਰਾਨ ਕਈ ਸ਼ਰਧਾਲੂ ਮੱਖਿਆਂ ਦੀ ਚਪੇਟ ਵਿੱਚ ਆ ਗਏ ਅਤੇ ਕਈ ਸ਼ਰਧਾਲੂ ਭਗਦੜ ਕਾਰਨ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜ਼ਖ਼ਮੀ ਹੋ ਗਏ ਅਤੇ ਕਈ ਲੋਕਾਂ ਨੇ ਗੰਗਾ ਨਦੀ ਵਿੱਚ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ 100 ਤੋਂ ਵੱਧ ਸ਼ਰਧਾਲੂਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ । ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁਚਾਇਆ ਗਿਆ।

ABOUT THE AUTHOR

...view details