ਮੁੰਬਈ: ਪਤੰਜਲੀ ਨੇ ਕੋਰੋਨਾ ਮਹਾਮਾਰੀ ਦੇ ਇਲਾਜ ਲਈ ਕੋਰੋਨਿਲ ਨਾਂਅ ਦੀ ਆਯੁਰਵੈਦਿਕ ਦਵਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਇਸ ਉੱਤੇ ਅਜੇ ਵਿਵਾਦ ਜਾਰੀ ਹੈ। ਮਹਾਰਾਸ਼ਟਰ ਸਰਕਾਰ ਨੇ ਇਸ ਨੂੰ ਸੂਬੇ 'ਚ ਵੇਚੇ ਜਾਣ ਦੀ ਇਜਾਜ਼ਤ ਨਾਂ ਦੇਣ ਦਾ ਫੈਸਲਾ ਲਿਆ ਹੈ।
ਮਹਾਰਾਸ਼ਟਰ 'ਚ ਪਤੰਜਲੀ ਦੀ ਕੋਰੋਨਿਲ 'ਤੇ ਲੱਗੀ ਰੋਕ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰਕੇ ਕੋਰੋਨਿਲ ਦੀ ਵਿਕਰੀ ਬਾਰੇ ਕਿਹਾ ਕਿ ਪਤੰਜਲੀ ਦੀ ਕੋਰੋਨਿਲ ਦਵਾਈ ਸੂਬੇ ਵਿੱਚ ਨਹੀਂ ਵਿਕੇਗੀ। ਗ੍ਰਹਿ ਮੰਤਰੀ ਦੇਸ਼ਮੁਖ ਨੇ ਇੱਕ ਟਵੀਟ 'ਚ ਬਾਬਾ ਰਾਮਦੇਵ ਨੂੰ ਚੇਤਾਵਨੀ ਦਿੱਤੀ ਅਤੇ ਲਿਖਿਆ ਕਿ ਸਰਕਾਰ ਭਰਮਕ ਦਵਾਈ ਵੇਚਣ ਦੀ ਇਜਾਜ਼ਤ ਨਹੀਂ ਦੇਵੇਗੀ।
ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ (ਕੋਵਿਡ -19) ਦੀ ਪਹਿਲੀ ਆਯੁਰਵੈਦਿਕ ਦਵਾਈ ਤਿਆਰ ਕੀਤੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਯੋਗਾ ਗੁਰੂ ਰਾਮਦੇਵ ਨੇ ਕਿਹਾ ਕਿ ਅਸੀਂ ਕੋਰੋਨਿਲ ਬਣਾਇਆ ਹੈ। ਇਸ 'ਚ ਅਸੀਂ ਇੱਕ ਕਲੀਨਿਕਲ ਕੰਟਰੋਲ ਅਧਿਐਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਤਕਰੀਬਨ 100 ਲੋਕਾਂ 'ਤੇ ਟੈਸਟ ਵੀ ਕੀਤਾ ਗਿਆ ਜਾ ਚੁੱਕਾ ਹੈ। ਇਸ ਤੋਂ ਬਾਅਦ, ਤਿੰਨ ਦਿਨਾਂ 'ਚ 65 ਫੀਸਦੀ ਮਰੀਜ਼ ਪੌਜ਼ੀਟਿਵ ਤੋਂ ਨੈਗੇਟਿਵ ਪਾਏ ਗਏ।
ਪਤੰਜਲੀ ਆਯੁਰਵੇਦ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਕਰਵਾਏ ਗਏ ਕੰਟਰੋਲ ਕਲੀਨਿਕਲ ਟ੍ਰਾਇਲਸ ਦੇ ਨਤੀਜੇ ਚੰਗੇ ਆਏ ਹਨ ਅਤੇ ਇਹ ਕਲੀਨਿਕਲ ਖੋਜ 'ਤੇ ਪੂਰੀ ਤਰ੍ਹਾਂ ਅਧਾਰਤ ਹੈ। ਆਚਾਰੀਆ ਬਾਲਾਕ੍ਰਿਸ਼ਨ ਨੇ ਇਹ ਜਾਣਕਾਰੀ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ' ਚ ਸਾਂਝੀ ਕੀਤੀ ਸੀ। ਇਸ 'ਚ ਉਨ੍ਹਾਂ ਲਿਖਿਆ, 'ਸਾਨੂੰ ਸਭ ਨੂੰ ਇਹ ਦੱਸਦੇ ਹੋਏ ਮਾਣ ਹੈ ਕਿ ਅਸੀਂ ਕੋਰੋਨਿਲ 'ਚ ਕੋਰੋਨਾ ਲਈ ਪਹਿਲੀ ਆਯੁਰਵੈਦਿਕ ਦਵਾਈ, ਕੋਰੋਨਿਲ ਦੇ ਪੂਰੇ ਵਿਗਿਆਨਕ ਦਸਤਾਵੇਜ਼ ਨਾਲ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ।'