ਗੁਰੂਗ੍ਰਾਮ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਤਵਾਰ ਨੂੰ ਕੋਰੋਨਾ ਰਿਪੋਰਟ ਨੈਗੇਟਿਵ ਆਈ। ਭਾਜਪਾ ਆਗੂ ਮਨੋਜ ਤਿਵਾਰੀ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਹ ਸੂਚਨਾ ਸਾਂਝੀ ਕੀਤੀ। ਉਨ੍ਹਾਂ ਹਿੰਦੀ ਵਿੱਚ ਟਵੀਟ ਕੀਤਾ, 'ਦੇਸ਼ਵਾਸੀਓ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।'
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਐਤਵਾਰ ਨੂੰ ਨੈਗੇਟਿਵ ਆਈ ਹੈ। ਉਨ੍ਹਾਂ ਨੂੰ ਪਿਛਲੇ ਦਿਨੀਂ ਕੋਰੋਨਾ ਦੇ ਲੱਛਣਾਂ ਉਪਰੰਤ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ।
ਅਮਿਤ ਸ਼ਾਹ ਨੂੰ ਲੰਘੀ 2 ਅਗਸਤ ਨੂੰ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਕਾਰਨ ਗੁਰੂਗ੍ਰਾਮ ਵਿਖੇ ਮੇਦਾਂਤਾਂ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਗ੍ਰਹਿ ਮੰਤਰੀ ਨੇ ਟਵਿੱਟਰ 'ਤੇ ਇੰਨਫ਼ੈਕਸ਼ਨ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕੋਰੋਨਾ ਦੇ ਲੱਛਣਾਂ ਉਪਰੰਤ ਉਨ੍ਹਾਂ ਨੇ ਟੈਸਟ ਕਰਵਾਏ ਹਨ।
ਸ਼ਾਹ ਨੇ ਕਿਹਾ ਸੀ, 'ਉਨ੍ਹਾਂ ਨੇ ਕੋਰੋਨੇ ਦੇ ਲੱਛਣ ਆਉਣ 'ਤੇ ਟੈਸਟ ਕਰਵਾਏ ਹਨ, ਜਿਸ ਵਿੱਚ ਰਿਪੋਰਟ ਪੌਜ਼ੀਟਿਵ ਆਈ ਹੈ। ਮੇਰੀ ਸਿਹਤ ਠੀਕ ਹੈ, ਪਰ ਡਾਕਟਰਾਂ ਨੇ ਸਲਾਹ 'ਤੇ ਮੈਂ ਹਸਪਤਾਲ ਦਾਖ਼ਲ ਹੋ ਰਿਹਾ ਹਾਂ। ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਹਾਂ, ਜਿਹੜੇ ਪਿਛਲੇ ਕੁਝ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ, ਕ੍ਰਿਪਾ ਕਰਕੇ ਉਹ ਖ਼ੁਦ ਨੂੰ ਆਈਸੋਲੇਟ ਕਰਨ ਅਤੇ ਆਪਣੀ ਜਾਂਚ ਕਰਵਾਉਣ।'