ਪੰਜਾਬ

punjab

ETV Bharat / bharat

ਰੁੱਖ ਲਾਉਣ ਦੀ ਮੁਹਿੰਮ ਦੇ ਤਹਿਤ ਅਮਿਤ ਸ਼ਾਹ ਨੇ ਗੁਰੂਗ੍ਰਾਮ 'ਚ ਲਾਏ ਬੂਟੇ - ਕੋਵਿਡ-19 ਬਾਰੇ ਬੋਲੇ ਅਮਿਤ ਸ਼ਾਹ

ਅਮਿਤ ਸ਼ਾਹ ਨੇ ਗੁਰੂਗ੍ਰਾਮ ਵਿਖੇ ‘ਆਲ ਇੰਡੀਆ ਪੌਦੇ ਲਗਾਉਣ ਦੀ ਮੁਹਿੰਮ’ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਕੇਂਦਰੀ ਪੁਲਿਸ ਬਲਾਂ ਵੱਲੋਂ ਚਲਾਈ ਜਾ ਰਹੀ ‘ਆਲ ਇੰਡੀਆ ਪੌਦੇ ਲਗਾਉਣ ਦੀ ਮੁਹਿੰਮ’ ਤਹਿਤ ਅੱਜ ਉਨ੍ਹਾਂ ਨੇ ਗੁਰੂਗਰਾਮ ਵਿੱਚ ਰੁੱਖ ਲਗਾਏ।

home minister amit shah at all india tree plantation campaign
ਰੁੱਖ ਲਾਉਣ ਦੀ ਮੁਹਿੰਮ ਦੇ ਤਹਿਤ ਅਮਿਤ ਸ਼ਾਹ ਨੇ ਗੁਰੂਗ੍ਰਾਮ 'ਚ ਲਾਏ ਬੂਟੇ

By

Published : Jul 12, 2020, 1:56 PM IST

ਗੁਰੂਗ੍ਰਾਮ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਰੂਗ੍ਰਾਮ ਵਿੱਚ ਪੌਦੇ ਲਗਾਏ। ਸ਼ਾਹ ਨੇ ਗੁਰੂਗਰਾਮ ਦੇ ਖੱਦਰਪੁਰ ਵਿੱਚ ‘ਆਲ ਇੰਡੀਆ ਪੌਦੇ ਲਗਾਉਣ ਦੀ ਮੁਹਿੰਮ’ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਵਾਤਾਵਰਣ ਦੀ ਇੱਕ ਬਹੁਤ ਕੀਮਤੀ ਜਾਇਦਾਦ ਹਨ। ਉਹ ਨਾ ਸਿਰਫ ਸਾਰੇ ਜੀਵਾਂ ਲਈ ਆਕਸੀਜਨ ਪ੍ਰਦਾਨ ਕਰਦੇ ਹਨ, ਬਲਕਿ ਮਨੁੱਖਾਂ ਨੂੰ ਲੋੜੀਂਦੇ ਸਰੋਤ ਵੀ ਪ੍ਰਦਾਨ ਕਰਦੇ ਹਨ।

ਸ਼ਾਹ ਨੇ ਕਿਹਾ, 'ਮੈਂ ਆਪਣੇ ਹਥਿਆਰਬੰਦ ਬਹਾਦਰ ਸਿਪਾਹੀਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਦੇਸ਼ ਅਤੇ ਵਾਤਾਵਰਣ ਦੀ ਰੱਖਿਆ ਲਈ ਇਸ ਵਿਸ਼ਾਲ ਮੁਹਿੰਮ ਰਾਹੀਂ ਪੂਰੇ ਦੇਸ਼ ਵਿਚ 1 ਕਰੋੜ ਤੋਂ ਵੱਧ ਰੁੱਖ ਲੰਬੀ ਉਮਰ ਦੇ ਦਰੱਖਤਾਂ ਦੇ ਪੌਦੇ ਲਗਾ ਰਹੇ ਹਨ।"

ਜਾਣਕਾਰੀ ਲਈ ਦੱਸ ਦਈਏ ਕਿ ਆਲ ਇੰਡੀਆ ਪੌਦੇ ਲਗਾਉਣ ਦੀ ਮੁਹਿੰਮ ਕੇਂਦਰੀ ਆਰਮਡ ਪੁਲਿਸ ਫੋਰਸ (ਸੀਏਪੀਐਫ) ਵੱਲੋਂ ਚਲਾਈ ਜਾ ਰਹੀ ਹੈ।

ਕੋਵਿਡ-19 ਬਾਰੇ ਬੋਲੇ ਅਮਿਤ ਸ਼ਾਹ

ਕੋਵਿਡ-19 ਨਾਲ ਲੜਾਈ ਵਿੱਚ ਸਾਡੇ ਸਾਰੇ ਸੁਰੱਖਿਆ ਬਲ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਅੱਜ ਮੈਂ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਨਾ ਸਿਰਫ ਅੱਤਵਾਦ ਨਾਲ ਲੜਨਾ ਜਾਣਦਾ ਹੈ ਬਲਕਿ ਲੋਕਾਂ ਦੀ ਮਦਦ ਕਰਨ ਲਈ ਕੋਵਿਡ-19 ਦੇ ਵਿਰੁੱਧ ਵੀ ਲੜ ਸਕਦੇ ਹਨ।

ਭਾਰਤ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਸ਼ਾਹ ਨੇ ਕਿਹਾ ਸਾਰੇ ਦੇਸ਼ ਹੈਰਾਨ ਸਨ ਕਿ ਭਾਰਤ ਕੋਵਿਡ-19 ਦਾ ਕਿਵੇਂ ਮੁਕਾਬਲਾ ਕਰੇਗਾ ਪਰ ਅੱਜ ਸਾਰਾ ਸੰਸਾਰ ਵੇਖ ਰਿਹਾ ਹੈ ਕਿ ਇੱਥੇ ਕੋਵਿਡ-19 ਵਿਰੁੱਧ ਸਭ ਤੋਂ ਸਫ਼ਲਤਾਪੂਰਨ ਤਰੀਕੇ ਲੜਾਈ ਕਿਵੇਂ ਲੜਾਈ ਜਾ ਰਹੀ ਹੈ।

ABOUT THE AUTHOR

...view details