ਪੰਜਾਬ

punjab

ETV Bharat / bharat

ਜੰਮੂ ਕਸ਼ਮੀਰ: ਬਡਗਾਮ 'ਚ ਹਿਜ਼ਬੁਲ ਅੱਤਵਾਦੀ ਮੌਡਿਊਲ ਨਸ਼ਟ, ਤਿੰਨ ਗ੍ਰਿਫਤਾਰ

ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਬਡਗਾਮ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਮੌਡਿਊਲ ਨੂੰ ਨਸ਼ਟ ਕਰਕੇ ਉਨ੍ਹਾਂ ਦਾ ਤਿੰਨ ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਪਾਖਰਪੋਰਾ ਅਤੇ ਤਿਲਸਰਾਹ ਦੇ ਰਹਿਣ ਵਾਲੇ ਹਨ।

ਫ਼ੋਟੋ।
ਫ਼ੋਟੋ।

By

Published : Jul 21, 2020, 10:08 AM IST

ਬਡਗਾਮ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਬਡਗਾਮ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਮੌਡਿਊਲ ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਹਿਜ਼ਬੁਲ ਮੁਜਾਹਿਦੀਨ ਦੇ 3 ਮਦਦਗਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਅਸਾਲਟ ਰਾਈਫਲ ਕਾਰਤੂਸ, ਡੀਟੋਨੇਟਰ ਅਤੇ ਉਨ੍ਹਾਂ ਦੇ ਪੋਸਟਰਨ ਜ਼ਬਤ ਕੀਤੇ ਹਨ।

ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੂੰ ਇਨਪੁਟ ਮਿਲਿਆ ਸੀ ਕਿ ਹਿਜ਼ਬੁਲ ਦਾ ਮੌਡੀਊਲ ਖੇਤਰ ਵਿਚ ਸਰਗਰਮ ਹੈ। ਇਸ ਵਿਚ ਤਿੰਨ ਸਹਾਇਕ ਮੁੱਖ ਤੌਰ 'ਤੇ ਅੱਤਵਾਦੀਆਂ ਦੀ ਮਦਦ ਕਰ ਰਹੇ ਹਨ। ਇਸ ਤੋਂ ਬਾਅਦ ਸੋਮਵਾਰ ਨੂੰ 53 ਰਾਸ਼ਟਰੀ ਰਾਈਫਲਜ਼ ਅਤੇ ਸੀਆਰਪੀਐਫ ਦੀ 181ਵੀਂ ਬਟਾਲੀਅਨ ਨੇ ਪੁਲਿਸ ਨਾਲ ਨਾਕਾ ਲਗਾ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਉਸ ਨੇ ਅੱਤਵਾਦੀਆਂ ਦੇ ਤਿੰਨ ਸਥਾਨਕ ਮਦਦਗਾਰਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੀ ਪਛਾਣ ਸਥਾਨਕ ਵਸਨੀਕ ਮਹਿਰਾਜੂਦੀਨ, ਤਾਹਿਰ ਕੁਮਾਰ ਅਤੇ ਸਾਹਿਲ ਹੁਰਾਂ ਵਜੋਂ ਹੋਈ ਹੈ। ਉਹ ਪਾਖਰਪੋਰਾ ਅਤੇ ਤਿਲਸਰਾਹ ਦੇ ਰਹਿਣ ਵਾਲੇ ਹਨ।

ਮਦਦਗਾਰਾਂ ਕੋਲੋਂ ਏਕੇ-47 ਰਾਈਫਲ ਦੇ 20 ਕਾਰਤੂਸ, ਦੋ ਡੈਟੋਨੇਟਰ ਅਤੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ 15 ਪੋਸਟਰ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਰਗਰਮ ਅੱਤਵਾਦੀਆਂ ਦੇ ਮਦਦਗਾਰਾਂ ਦਾ ਇਹ ਸਮੂਹ ਅੱਤਵਾਦੀਆਂ ਨੂੰ ਲੋਜਿਸਟਿਕ ਪ੍ਰਦਾਨ ਕਰਦਾ ਸੀ ਅਤੇ ਉਨ੍ਹਾਂ ਨੂੰ ਪਨਾਹ ਵੀ ਦਿੰਦਾ ਸੀ। ਇਸ ਮਾਮਲੇ ਵਿੱਚ ਚਾਰਾ-ਏ-ਸ਼ਰੀਫ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ABOUT THE AUTHOR

...view details