ਪੰਜਾਬ

punjab

ETV Bharat / bharat

3 ਜੁਲਾਈ: ਆਧੁਨਿਕ ਸਮਾਜ ਦਾ ਬੇਜੋੜ ਚਿਤਰਣ ਕਰਨ ਵਾਲੇ ਮਹਾਨ ਲੇਖਕ ਕਾਫਕਾ ਦਾ ਜਨਮ - ਬੇਜੋੜ੍ਹ ਚਿਤਰਣ ਕਰਨ ਵਾਲੇ ਮਹਾਨ ਲੇਖਕ ਕਾਫਕਾ ਦਾ ਜਨਮ

20ਵੀਂ ਸਦੀ ਦੇ ਮਹਾਨ ਲੇਖਕ ਫ੍ਰਾਂਜ਼ ਕਾਫਕਾ ਦਾ ਜਨਮ 3 ਜੁਲਾਈ 1883 ਨੂੰ ਪ੍ਰਾਗ ਵਿੱਚ ਹੋਇਆ ਸੀ। ਉਨ੍ਹਾਂ ਦੀ ਰਚਨਾਵਾਂ ਆਧੁਨਿਕ ਸਮਾਜ ਦਾ ਬੇਜੋੜ ਚਿਤਰਣ ਕਰਦੀਆਂ ਹਨ ਤੇ ਵਿਸ਼ਵ ਭਰ ਦੇ ਲੇਖਕ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹਨ। ਜਾਣੋ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ।

history of-3 july
3 ਜੁਲਾਈ: ਆਧੁਨਿਕ ਸਮਾਜ ਦੀ ਬੇਜੋੜ੍ਹ ਚਿਤਰਣ ਕਰਨ ਵਾਲੇ ਮਹਾਨ ਲੇਖਕ ਕਾਫਕਾ ਦਾ ਜਨਮ

By

Published : Jul 3, 2020, 10:35 AM IST

ਨਵੀਂ ਦਿੱਲੀ: ਫ੍ਰਾਂਜ਼ ਕਾਫਕਾ ਦੀ ਵਿਸ਼ਵ ਵਿਆਪੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਨਾਂਅ ਉੱਤੇ ਸ਼ਬਦ ਬਣਾਇਆ ਗਿਆ ਹੈ। ਮਨੁੱਖ ਨੂੰ ਜਦੋਂ ਕੋਈ ਰਾਹ ਹੀਂ ਲੱਭਦਾ ਤੇ ਸਾਰੇ ਪਾਸਿਓਂ ਮੁਸ਼ਕਲਾਂ ਨਾਲ ਘਿਰਿਆ ਹੁੰਦਾ ਹੈ, ਉਸ ਨੂੰ ‘ਕਾਫਕੇਸਕ’ ਕਿਹਾ ਜਾਂਦਾ ਹੈ। ਉਸ ਦੀਆਂ ਰਚਨਾਵਾਂ ‘ਮੈਟਾਮਾਫੋਰਸਿਸ’, ‘ਦਿ ਟਰਾਇਲ’ ਅਤੇ ‘ਦਿ ਕੈਸਲ’ ਦੀ ਵਿਸ਼ਵ ਭਰ ਵਿੱਚ ਪ੍ਰਸ਼ੰਸਾ ਕੀਤੀ ਗਈ।

ਦੇਸ਼ ਦੁਨੀਆ ਦੇ ਇਤਿਹਾਸ ਵਿੱਚ 3 ਜੁਲਾਈ ਦੇ ਨਾਂਅ 'ਤੇ ਦਰਜ ਹੋਰ ਮਹੱਤਵਪੂਰਣ ਘਟਨਾਵਾਂ ਦਾ ਨਿਰੰਤਰ ਲੜੀ ਇਸ ਪ੍ਰਕਾਰ ਹੈ: -

  • 1661: ਪੁਰਤਗਾਲ ਨੇ ਬੰਬੇ ਨੂੰ ਬ੍ਰਿਟਿਸ਼ ਕਿੰਗ ਚਾਰਲਸ ਦਿਤੀਏ ਨੂੰ ਤੋਫੇ ਵਿੱਚ ਦਿੱਤਾ।
  • 1720: ਸਵੀਡਨ ਅਤੇ ਡੈਨਮਾਰਕ ਨੇ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕੀਤੇ।
  • 1760: ਮਰਾਠਾ ਫੌਜ ਨੇ ਦਿੱਲੀ ਉੱਤੇ ਕਬਜ਼ਾ ਕੀਤਾ।
  • 1778: ਪ੍ਰਸ਼ਾ ਨੇ ਆਸਟਰੀਆ ਵਿਰੁੱਧ ਜੰਗ ਦਾ ਐਲਾਨ ਕੀਤਾ।
  • 1876: ਮੌਂਟੇਨੇਗਰੋ ਨੇ ਤੁਰਕੀ ਵਿਰੁੱਧ ਜੰਗ ਦਾ ਐਲਾਨ ਕੀਤਾ।
  • 1883: ਪ੍ਰਾਗ ਵਿੱਚ ਮਹਾਨ ਲੇਖਕ ਫ੍ਰਾਂਜ਼ ਕਾਫਕਾ ਦਾ ਜਨਮ ਹੋਇਆ।
  • 1884: ਸਟਾਕ ਐਕਸਚੇਂਜ ਡਾਓ ਜੋਨਜ਼ ਨੇ ਆਪਣਾ ਪਹਿਲਾ ਸਟਾਕ ਇੰਡੈਕਸ ਜਾਰੀ ਕੀਤਾ।
  • 1908: ਬ੍ਰਿਟਿਸ਼ ਸਰਕਾਰ ਨੇ ਬਾਲ ਗੰਗਾਧਰ ਤਿਲਕ ਨੂੰ ਗ੍ਰਿਫਤਾਰ ਕੀਤਾ।
  • 1941: ਭਾਰਤੀ ਸਿਨੇ ਪ੍ਰਤਿਭਾ ਅਦੂਰ ਗੋਪਾਲਕ੍ਰਿਸ਼ਨਨ ਦਾ ਜਨਮ ਹੋਇਆ।
  • 1947: ਸੋਵੀਅਤ ਯੂਨੀਅਨ ਨੇ ਮਾਰਸ਼ਲ ਯੋਜਨਾ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ।
  • 1951: ਨਿਊਜ਼ੀਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਰਿਚਰਡ ਹੈਡਲੀ ਦਾ ਜਨਮ ਹੋਇਆ।
  • 1962: ਅਮਰੀਕੀ ਅਦਾਕਾਰ ਟੌਮ ਹੈਂਕਸ ਦਾ ਜਨਮ ਹੋਇਆ।
  • 1971: ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦਾ ਜਨਮ ਹੋਇਆ।
  • 1996: ਹਿੰਦੀ ਫਿਲਮ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਦੀ ਮੌਤ।
  • 2018: ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜਾਕ ਨੂੰ ਗ੍ਰਿਫਤਾਰ ਕੀਤਾ ਗਿਆ।

ABOUT THE AUTHOR

...view details