ਹੈਦਰਾਬਾਦ: ਨਾਇਜ਼ੀਰੀਆ ਵਿੱਚ ਮੌਜੂਦ ਅੱਤਵਾਦੀ ਸੰਗਠਨ ਬੋਕੋ ਹਰਾਮ ਕਿਸੇ ਦੂਸਰੇ ਅੱਤਵਾਦੀ ਸੰਗਠਨ ਦੀ ਤਰ੍ਹਾਂ ਹੀ ਇੱਕ ਤੋਂ ਬਾਅਦ ਇੱਕ ਅੱਤਵਾਦੀ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ। ਇਸ ਸੰਗਠਨ ਦੇ ਸ਼ੱਕੀ ਮੈਂਬਰਾਂ ਨੇ ਨਾਇਜ਼ੀਰੀਆ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ 69 ਲੋਕਾਂ ਦੀ ਹੱਤਿਆ ਕਰ ਦਿੱਤੀ। ਆਓ ਜਾਣਦੇ ਹਾਂ ਇਸ ਸੰਗਠਨ ਨਾਲ ਜੁੜੀਆਂ ਅਜਿਹੀਆਂ ਗੱਲਾਂ, ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ...
- ਇਸ ਸੰਗਠਨ ਦੀ ਸਥਾਨਿਕ ਭਾਸ਼ਾ ਹੋਸਾ ਵਿੱਚ ਅਰਥ ਹੈ 'ਪੱਛਮੀ ਸਿੱਖਿਆ 'ਤੇ ਰੋਕ'
- ਸੰਗਠਨ ਦਾ ਅਧਿਕਾਰਕ ਨਾਂਅ ਜਮਾਤ-ਏ-ਅਹਿਲੀ ਸੁੰਨਾ ਲਿਦਾਵਤੀ ਵਲ ਜਿਹਾਦ ਹੈ। ਇਸ ਦਾ ਮਤਲਬ ਹੈ, ਉਹ ਲੋਕ ਜੋ ਪੈਗੰਬਰ ਮੁਹੰਮਦ ਦੀ ਸਿੱਖਿਆ ਫ਼ੈਲਾਉਣ ਅਤੇ ਜਿਹਾਦ ਦੇ ਲਈ ਵਚਨਬੱਧ ਹੈ।
- ਉੱਤਰੀ-ਪੂਰਬੀ ਸ਼ਹਿਰ ਮੈਦੁਗੁਰੀ ਜਾਂ ਮਾਇਦੁਗੁਰੀ ਵਿੱਚ ਇਸ ਸੰਗਠਨ ਦਾ ਮੁੱਖ ਦਫ਼ਤਰ ਹੋਇਆ ਕਰਦਾ ਸੀ ਅਤੇ ਇਥੇ ਰਹਿਣ ਵਾਲੇ ਲੋਕਾਂ ਨੇ ਇਸ ਸੰਗਠਨ ਨੂੰ ਬੋਕੋ ਹਰਾਮ ਦਾ ਨਾਂਅ ਦਿੱਤਾ।
- ਮੁਸਲਿਮ ਧਰਮ ਗੁਰੂ ਮੁਹੰਮਦ ਯੁਸੂਫ ਨੇ 2002 ਵਿੱਚ ਬੋਕੋ ਹਰਾਮ ਦਾ ਗਠਨ ਕੀਤਾ। ਉਨ੍ਹਾਂ ਨੇ ਇੱਕ ਧਾਰਮਿਕ ਭਵਨ ਬਣਾਇਆ, ਜਿਸ ਵਿੱਚ ਮਸਜਿਦ ਅਤੇ ਇਸਲਾਮੀ ਸਕੂਲ ਵੀ ਬਣਾਇਆ ਗਿਆ।
- ਇਸ ਸੰਗਠਨ ਨੇ ਇਸਲਾਮਿਕ ਸੂਬਾ ਬਣਾਉਣ ਦੇ ਲਈ 2009 ਵਿੱਚ ਫ਼ੌਜੀ ਅਭਿਆਨ ਸ਼ੁਰੂ ਕੀਤਾ। ਇਸ ਤੋਂ ਬਾਅਦ ਇਹ 2013 ਵਿੱਚ ਅਮਰੀਕਾ ਵੱਲੋਂ ਇੱਕ ਅੱਤਵਾਦੀ ਸਮੂਹ ਦੇ ਰੂਪ ਵਿੱਚ ਨਾਮੰਕਿਤ ਕਰ ਦਿੱਤਾ ਗਿਆ।
- ਮੂਲਰੂਪ ਤੋਂ ਦੇਖਿਆ ਜਾਵੇ ਤਾਂ ਬੋਕੋ ਦਾ ਅਸਲ ਮਤਬਲ ਹੈ ਕਿ ਫ਼ਰਜੀ ਜਾਂ ਨਕਲੀ, ਪਰ ਇਸ ਦਾ ਅਰਥ ਪੱਛਮੀ ਸਿੱਖਿਆ ਦੇ ਸੰਦਰਭ ਵਿੱਚ ਸਮਝਿਆ ਜਾਣ ਲੱਗਿਆ, ਜਦਕਿ ਹਰਾਮ ਦਾ ਮਤਲਬ ਹੈ ਕਿ ਰੋਕ ਜਾਂ ਉਹ ਚੀਜ਼ਾਂ ਜਿੰਨ੍ਹਾਂ ਦੀ ਸਮਾਜ ਵਿੱਚ ਮਨਾਹੀ ਹੈ।
- 1903 ਵਿੱਚ ਉੱਤਰੀ ਨਾਈਜ਼ੀਰੀਆ, ਨਿਜੇਰ ਅਤੇ ਦੱਖਣੀ ਕੈਮਰੂਨ ਦੇ ਇਲਾਕੇ ਬ੍ਰਿਟੇਨ ਦੇ ਕੰਟਰੋਲ ਵਿੱਚ ਚਲੇ ਗਏ, ਉਦੋਂ ਤੋਂ ਉੱਥੇ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਵਿੱਚ ਪੱਛਮੀ ਸਿੱਖਿਆ ਦਾ ਵਿਰੋਧ ਸ਼ੁਰੂ ਹੋ ਗਿਆ।
- ਕਈ ਮੁਸਲਿਮ ਪਰਿਵਾਰ ਹਾਲੇ ਵੀ ਆਪਣੇ ਬੱਚਿਆਂ ਨੂੰ ਸਰਕਾਰ ਦੇ ਉਨ੍ਹਾਂ ਸਕੂਲਾਂ ਵਿੱਚ ਨਹੀਂ ਭੇਜਣਾ ਚਾਹੁੰਦੇ ਹਨ, ਜਿਥੇ ਪੱਛਮੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸਮੱਸਿਆ ਇਸ ਲਈ ਵੀ ਵਧੀ ਕਿਉਂਕਿ ਉਥੇ ਅਮੀਰ ਵਰਗ ਵੀ ਸਿੱਖਿਆ ਨੂੰ ਪਹਿਲ ਨਹੀਂ ਦਿੰਦੇ ਹਨ।