ਕਾਸ਼ੀਪੁਰ: ਉਧਮ ਸਿੰਘ ਨਗਰ ਦੇ ਕਾਸ਼ੀਪੁਰ ਥਾਣੇ 'ਚ ਅਟਲ ਆਯੂਸ਼ਮਾਨ ਘੋਟਾਲਾ ਮਾਮਲੇ 'ਚ ਹੁਣ ਤੱਕ ਦੀ ਸਭ ਤੋਂ ਲੰਮੀ ਐੱਫ਼ਆਈਆਰ ਦਰਜ ਕੀਤੀ ਜਾ ਰਹੀ ਹੈ। ਐੱਫ਼ਆਈਆਰ ਲਿਖਦਿਆਂ ਹੁਣ ਤੱਕ 5 ਦਿਨ ਬੀਤ ਗਏ ਹਨ ਪਰ ਹੁਣ ਵੀ 2 ਦਿਨ ਹੋਰ ਲੱਗਣ ਦੀ ਸੰਭਾਵਨਾ ਹੈ। ਦਰਅਸਲ, ਅਟਲ ਆਯੂਸ਼ਮਾਨ ਯੋਜਨਾ ਅਧਿਨ ਜਿਨ੍ਹਾਂ ਹਸਪਤਾਲਾਂ 'ਚ ਘੋਟਾਲਾ ਕੀਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਹ ਐੱਫ਼ਆਈਆਰ 6 ਹਸਪਤਾਲ ਮਾਲਕਾਂ ਖ਼ਿਲਾਫ਼ ਦਰਜ ਕੀਤੀ ਜਾ ਰਹੀ ਹੈ, ਜਿਨ੍ਹਾਂ ਆਯੂਸ਼ਮਾਨ ਯੋਜਨਾ ਦੀ ਆੜ 'ਚ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ।
ਹੁਣ ਤੱਕ ਦੀ ਸਭ ਤੋਂ ਲੰਮੀ ਐੱਫ਼ਆਈਆਰ, 5 ਦਿਨ ਬੀਤ ਗਏ, 2 ਦਿਨ ਹੋਰ ਲੱਗਣ ਦੀ ਸੰਭਾਵਨਾ - longest FIR in kashipur
ਉਤਰਾਖੰਡ ਦੇ ਉਧਮ ਸਿੰਘ ਨਗਰ ਦੇ ਕਾਸ਼ੀਪੁਰ ਥਾਣੇ 'ਚ ਅਟਲ ਆਯੂਸ਼ਮਾਨ ਯੋਜਨਾ 'ਚ ਘੋਟਾਲਾ ਸਾਹਮਣੇ ਆਇਆ ਹੈ। ਮਾਮਲੇ 'ਚ ਹੁਣ ਤੱਕ ਦੀ ਸਭ ਤੋਂ ਲੰਮੀ ਐੱਫ਼ਆਈਆਰ ਦਰਜ ਕੀਤੀ ਜਾ ਰਹੀ ਹੈ। 5 ਦਿਨ ਬੀਤ ਜਾਨ ਤੋਂ ਬਾਅਦ ਵੀ ਐੱਫ਼ਆਈਆਰ ਹੁਣ ਤੱਕ ਲਿਖੀ ਜਾ ਰਹੀ ਹੈ।
ਨੈਨੀਤਾਲ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਕਾਸ਼ੀਪੁਰ ਖ਼ੇਤਰ ਦੇ 6 ਹਸਪਤਾਲਾਂ 'ਤੇ ਘੋਟਾਲੇ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਐੱਮ.ਪੀ. ਹਸਪਤਾਲ ਅਤੇ ਦੇਵਕੀ ਨੰਦਨ ਹਸਪਤਾਲ ਖ਼ਿਲਾਫ਼ ਐੱਫ਼ਆਈਆਰ ਪੁਲਿਸ ਲਈ ਸਿਰ ਦਰਦੀ ਬਣੀ ਹੋਈ ਹੈ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ 'ਚ ਐੱਫ਼ਆਈਆਰ ਲਿਖਦਿਆਂ ਮੁੰਸ਼ੀ ਦੀ ਹਾਲਾਤ ਖ਼ਰਾਬ ਹੋ ਰਹੀ ਹੈ।
ਅਜਿਹਾ ਇਸ ਲਈ ਹੈ ਕਿ ਜਾਂਚ ਟੀਮ ਨੇ ਐੱਮ.ਪੀ. ਹਸਪਤਾਲ ਅਤੇ ਦੇਵਕੀ ਨੰਦਨ ਹਸਪਤਾਲ ਸਣੇ 6 ਹਸਪਤਾਲਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਐੱਮਪੀ ਹਸਪਤਾਲ ਦੀ ਸ਼ਿਕਾਇਤ 53 ਸਫਿਆਂ ਦੀ ਹੈ ਜਦ ਕਿ ਦੇਵਕੀ ਨੰਦਨ ਹਸਪਤਾਲ ਦੀ 22 ਸਫਿਆਂ ਦੀ। ਐੱਫ਼ਆਈਆਰ ਲੰਮੀ ਹੋਣ ਦੇ ਚਲਦੇ ਹਸਪਤਾਲਾਂ ਖ਼ਿਲਾਫ਼ ਆਨਲਾਇਨ ਐੱਫ਼ਆਈਆਰ ਦਰਜ ਨਹੀਂ ਹੋ ਸਕਦੀ, ਜਿਸ ਦੇ ਚਲ ਦੇ ਮੁੰਸ਼ੀ ਨੂੰ ਹੀ ਮਾਮਲਾ ਦਰਜ ਕਰਨਾ ਪੈ ਰਿਹਾ ਹੈ। ਹੁਣ ਤੱਕ 5 ਹਸਪਤਾਲਾਂ ਖ਼ਿਲਾਫ਼ ਮਾਮਲਾ ਦਰਜ ਹੋ ਚੁੱਕਾ ਹੈ ਜਦੋਂ ਕਿ ਇੱਕ ਹਸਪਤਾਲ ਖ਼ਿਲਾਫ਼ ਹੁਣ ਵੀ ਐੱਫ਼ਆਈਆਰ ਲਿਖੀ ਜਾ ਰਹੀ ਹੈ।