ਪੰਜਾਬ

punjab

ETV Bharat / bharat

ਸਿੱਖਸ ਫਾਰ ਜਸਟਿਸ ਦੇ ਗ੍ਰਿਫਤਾਰ 2 ਕਾਰਕੁੰਨ 14 ਦਿਨਾਂ ਨਿਆਂਇਕ ਹਿਰਾਸਤ 'ਚ - sikh for justice

ਹਿਸਾਰ ਐਸਟੀਐਫ ਨੇ ਸਿੱਖ ਫਾਰ ਜਸਟਿਸ ਦੇ ਦੋ ਮੈਂਬਰਾਂ ਨੂੰ 23 ਦਸੰਬਰ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ। ਦੋਵੇਂ ਪੰਜਾਬ ਵਿੱਚ ਇੱਕ ਵੱਡੀ ਘਟਨਾਂ ਨੂੰ ਅੰਜ਼ਾਮ ਦੇਣ ਜਾ ਰਹੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ।

ਫ਼ੋਟੋ
ਫ਼ੋਟੋ

By

Published : Dec 31, 2020, 5:04 PM IST

Updated : Dec 31, 2020, 5:23 PM IST

ਕਰਨਾਲ: ਹਿਸਾਰ ਦੀ ਐੱਸਟੀਐੱਫ ਨੇ ਸਿੱਖ ਫਾਰ ਜਸਟਿਸ ਦੇ ਮੈਂਬਰਾਂ ਨੂੰ 23 ਦਸੰਬਰ ਨੂੰ ਕਰਨਾਲ (ਹਰਿਆਣਾ) ਤੋਂ ਗ੍ਰਿਫਤਾਰ ਕੀਤਾ ਸੀ। ਲੁਧਿਆਣਾ ਕੋਲ ਪੈਂਦੇ ਦਾਹਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਛਾਣ ਤੇਜ਼ ਪ੍ਰਕਾਸ਼, ਅਕਾਸ਼ਦੀਪ ਵਜੋਂ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਪੰਜਾਬ ਵਿੱਚ ਕਿਸੇ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੇ ਮੂਡ ਵਿੱਚ ਸਨ। ਇਨ੍ਹਾਂ ਦੋਵਾਂ ਨੂੰ ਅਮਰੀਕਾ ਤੋਂ ਪੈਸੇ ਵੀ ਭੇਜੇ ਗਏ ਸਨ।

ਵੀਡੀਓ

ਦੋਵਾਂ ਨੇ ਉਸ ਪੈਸੇ ਨਾਲ ਹਥਿਆਰ ਵੀ ਖਰੀਦ ਲਏ, ਪਰ ਹਿਸਾਰ ਐੱਸਟੀਐੱਫ ਨੇ ਇਨ੍ਹਾਂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ। ਫਿਲਹਾਲ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਮੁਲਜ਼ਮ ਪੰਜਾਬ ਵਿੱਚ ਸ਼ਿਵ ਸੈਨਾ ਆਗੂ ਦੀ ਹੱਤਿਆ ਵਿੱਚ ਸ਼ਾਮਲ ਸਨ, ਜਿਸਦੇ ਲਈ ਉਨ੍ਹਾਂ ਨੂੰ ਵਿਦੇਸ਼ ਤੋਂ ਫੰਡ ਦਿੱਤਾ ਗਿਆ ਸੀ।

ਪੁਲਿਸ ਸੁਪਰਡੈਂਟ ਗੰਗਾਰਾਮ ਪੂਨੀਆ ਨੇ ਦੱਸਿਆ

ਕਰਨਾਲ ਦੇ ਪੁਲਿਸ ਸੁਪਰਡੈਂਟ ਗੰਗਾਰਾਮ ਪੂਨੀਆ ਨੇ ਦੱਸਿਆ ਕਿ 23 ਦਸੰਬਰ ਨੂੰ ਹਿਸਾਰ ਐਸਟੀਐਫ ਨੇ ਕਰਨਾਲ ਨੇੜੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਦੋਵਾਂ ਨੌਜਵਾਨਾਂ ਨੂੰ ਕਰਨਾਲ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਨੌਜਵਾਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜ਼ਿਲ੍ਹਾ ਕਰਨਾਲ ਜੇਲ ਭੇਜ ਦਿੱਤਾ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 11 ਜਨਵਰੀ 2021 ਨੂੰ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਆਗਾਮੀ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਇਹ ਦੋਵੇਂ ਨੌਜਵਾਨ ਪੰਜਾਬ ਵਿਚ ਦੋ ਵਿਅਕਤੀਆਂ ਨੂੰ ਮਾਰਨ ਦੇ ਵਿਰੁੱਧ ਸਨ? ਜਿਸ 'ਤੇ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

Last Updated : Dec 31, 2020, 5:23 PM IST

ABOUT THE AUTHOR

...view details