ਨਵੀਂ ਦਿੱਲੀ: ਮਹਾਤਾਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਮੱਧਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਕਾਂਗਰਸ ਨੇਤਾਵਾਂ ਵੱਲੋਂ ਲਾਇਆ ਗਿਆ ਇੱਕ ਪੋਸਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਂਗਰਸ ਦੇ ਨੇਤਾਵਾਂ ਨੇ ਭੋਪਾਲ ਤੋਂ ਸਾਂਸਦ ਪ੍ਰੱਗਿਆ ਠਾਕੁਰ ਦੀ ਫ਼ੋਟੋ 'ਤੇ ਹਿੰਸਾ ਦੀ ਪੁਜਾਰਨ ਲਿਖਿਆ ਹੈ।
ਗਾਂਧੀ ਜੈਯੰਤੀ: 'ਅਹਿੰਸਾ ਦਾ ਪੁਜਾਰੀ, ਹਿੰਸਾ ਦੀ ਪੁਜਾਰਨ' - ਭੋਪਾਲ ਤੋਂ ਸਾਂਸਦ
ਮਹਾਤਮਾਂ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਮੱਧ ਪ੍ਰਦੇਸ਼ ਵਿੱਚ ਮਹਾਤਮਾ ਗਾਂਧੀ ਅਤੇ ਸਾਂਸਦ ਪ੍ਰੱਗਿਆ ਠਾਕੁਰ ਦਾ ਪੋਸਟਰ ਲਾਇਆ ਗਿਆ ਜਿਸ ਵਿੱਚ ਗਾਂਧੀ ਨੂੰ ਹਿੰਸਾ ਦਾ ਪੁਜਾਰੀ ਅਤੇ ਪ੍ਰੱਗਿਆ ਠਾਕੁਰ ਨੂੰ ਅਹਿੰਸਾ ਦੀ ਪੁਜਾਰਨ ਕਿਹਾ ਗਿਆ।
ਸੂਬੇ ਦੇ ਇੰਦੌਰ ਸ਼ਹਿਰ ਵਿੱਚ ਕਾਂਗਰਸ ਵਰਕਰਾਂ ਨੇ ਇੱਕ ਪੋਸਟਰ ਲਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਫ਼ੋਟੋ ਲਾਈ ਹੈ ਜਿਸ ਦੇ ਥੱਲੇ ਲਿਖਿਆ ਹੈ ਅਹਿੰਸਾ ਦਾ ਪੁਜਾਰੀ, ਪਰ ਇਸ ਦੇ ਨਾਲ਼ ਹੀ ਉਨ੍ਹਾਂ ਨੇ ਭੋਪਾਲ ਤੋਂ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦੀ ਫ਼ੋਟੋ ਵੀ ਲਾਈ ਹੈ ਜਿਸ ਦੇ ਥੱਲੇ ਉਨ੍ਹਾਂ ਨੇ ਅਹਿੰਸਾ ਦੀ ਪੁਜਾਰਨ ਲਿਖਿਆ ਹੈ।
ਪੋਸਟਰ ਤੇ ਲਿਖਿਆ ਗਿਆ ਹੈ ਕਿ ਗੋਡਸੇ ਨੂੰ ਮੰਨਣ ਵਾਲੀ ਪਾਰਟੀ ਕਦੇ ਪ੍ਰੱਗਿਆ ਠਾਕੁਰ ਨੂੰ ਪਾਰਟੀ ਵਿੱਚੋਂ ਕੱਢੇਗੀ? ਭਾਰਤੀ ਜਨਤਾ ਪਾਰਟੀ ਦੀ ਸਾਂਸਦ ਪ੍ਰੱਗਿਆ ਠਾਕੁਰ ਉੱਤੇ ਕਾਂਗਰਸੀ ਵਰਕਰਾਂ ਦਾ ਇਹੋ ਜਿਹਾ ਪਹਿਲਾ ਹਮਲਾ ਹੈ। ਇਸ ਪੋਸਟਰ ਦੇ ਇੱਕ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਹੈ ਦੂਜੇ ਪਾਸੇ ਪ੍ਰੱਗਿਆ ਠਾਕੁਰ ਦੀ ਹੈ। ਇਸ ਪੋਸਟਰ ਦੇ ਥੱਲੇ ਵਿਵੇਕ ਖੰਡੇਲਵਾਲ ਅਤੇ ਗਿਰੀਸ਼ ਜੋਸ਼ੀ ਦਾ ਨਾਂਅ ਅਤੇ ਫ਼ੋਟੋ ਹੈ।