ਗਾਜ਼ੀਆਬਾਦ: ਹਿੰਦੂ ਰੱਖਿਆ ਦਲ ਦੇ ਪ੍ਰਧਾਨ ਪਿੰਕੀ ਚੌਧਰੀ ਨੇ ਸੋਮਵਾਰ ਨੂੰ ਵੀਡੀਓ ਜਾਰੀ ਕਰਕੇ ਜੇਐਨਯੂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਉਹ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ। ਦੱਸ ਦਈਏ ਕਿ ਬੀਤੀ ਰਾਤ ਪਿੰਕੀ ਦੇ ਘਰ ਯੂਪੀ ਪੁਲਿਸ ਵੀ ਪਹੁੰਚੀ ਸੀ।
ਪਿੰਕੀ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾ ਜੋ ਕੇਜਰੀਵਾਲ ਦੇ ਦਫ਼ਤਰ ਉੱਤੇ ਹਮਲਾ ਕੀਤਾ ਗਿਆ ਸੀ, ਉਹ ਵੀ ਉਨ੍ਹਾਂ ਨੇ ਹੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਵਿਰੋਧੀ ਗਤੀਵਿਧੀਆਂ ਹੋਣਗੀਆਂ ਤਾਂ ਉਹ ਅੱਗੇ ਵੀ ਯੂਨੀਵਰਸਿਟੀ ਉੱਤੇ ਹਮਲਾ ਕਰਦੇ ਰਹਿਣਗੇ।