ਪੰਜਾਬ

punjab

ETV Bharat / bharat

ਹਿਮਾਚਲ ਵਾਸੀਆਂ ਨੇ ਪੰਜਾਬ ਪੁਲਿਸ ਨੂੰ ਕੈਦੀ ਬਣਾ ਕੀਤਾ ਕੁਟਾਪਾ - ਪੰਜਾਬ ਪੁਲਿਸ ਦਾ ਬੰਦੀ ਬਣਾ ਕੇ ਕੁਟਾਪਾ

ਹਿਮਾਚਲ ਪ੍ਰਦੇਸ਼ ਦੇ ਛੱਨੀ ਬੇਲੀ ਪਿੰਡ ਵਿੱਚ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਗਈ ਪੰਜਾਬ ਪੁਲਿਸ ਦਾ ਪਿੰਡ ਵਾਸੀਆਂ ਨੇ ਬੰਦੀ ਬਣਾ ਕੇ ਕੁਟਾਪਾ ਕੀਤਾ।

ਹਿਮਾਚਲ ਵਾਸੀਆਂ ਨੇ ਪੰਜਾਬ ਪੁਲਿਸ ਨੂੰ ਕੈਦੀ ਬਣਾ ਕੀਤਾ ਕੁਟਾਪਾ

By

Published : Jul 24, 2019, 3:20 PM IST

ਧਰਮਸ਼ਾਲਾ : ਡਮਟਾਲ ਥਾਣਾ ਅਧੀਨ ਛੱਨੀ ਬੇਲੀ ਵਿੱਚ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਨ ਆਈ ਪੰਜਾਬ ਪੁਲਿਸ ਦੀ ਟੀਮ ਨੂੰ ਪਿੰਡ ਵਾਲਿਆਂ ਨੇ ਬੰਦੀ ਬਣਾ ਲਿਆ ਅਤੇ ਉਸ ਦੇ ਸਾਰੇ ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਲਿਆ। ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਪੰਜਾਬ ਪੁਲਿਸ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਮੁੰਡੇ ਨੂੰ ਰਿਹਾਅ ਕਰਨ ਤਾਂ ਹੀ ਉਹ ਉਨ੍ਹਾਂ ਦੇ ਕਰਮਚਾਰੀਆਂ ਨੂੰ ਛੱਡਣਗੇ।

ਜਾਣਕਾਰੀ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਡਮਟਾਲ ਪੁਲਿਸ ਥਾਣਾ ਦੇ ਸਥਾਨਕ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਪੁਲਿਸ ਕਰਮਚਾਰੀਆਂ ਨੂੰ ਨਾਲ ਲਿਆ।
ਨੌਜਵਾਨ ਨੂੰ ਕਾਬੂ ਕਰਨ ਲਈ ਗਈ 2 ਦਲਾਂ ਦੀ ਇੱਕ ਟੀਮ ਨੇ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ : ਅਗਲੇ 10 ਦਿਨ ਭਾਰੀ ਮੀਂਹ ਦੀ ਚਿਤਾਵਨੀ

ਪੰਜਾਬ ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗੱਡੀ ਵਿੱਚ ਬਠਾਉਣ ਲੱਗੇ ਸਨ। ਇਸ ਦੀ ਖ਼ਬਰ ਮਿਲਦੇ ਸਾਰ ਹੀ ਪਿੰਡ ਵਾਲੇ ਨੌਜਵਾਨ ਦੇ ਘਰ ਪਹੁੰਚੇ ਅਤੇ ਦੂਸਰੇ ਦਲ ਨੂੰ ਬੰਦੀ ਬਣਾ ਕੇ ਕੁੱਟਣ ਲੱਗ ਪਏ।

ABOUT THE AUTHOR

...view details