ਪੰਜਾਬ

punjab

ETV Bharat / bharat

ਪੰਜਾਬ ਦੇ 'ਹੋਲੀ ਬੰਪਰ' ਨੇ ਹਿਮਾਚਲ ਵਾਸੀ ਦੀ ਜ਼ਿੰਦਗੀ 'ਚ ਭਰੇ ਰੰਗ - ਪੰਜਾਬ

10 ਸਾਲ ਤੋਂ ਡਾਕ ਰਾਹੀਂ ਲਾਟਰੀ ਟਿਕਟ ਮੰਗਵਾ ਰਿਹਾ ਹਿਮਾਚਲ ਪ੍ਰਦੇਸ਼ ਦਾ ਓਮ ਪ੍ਰਕਾਸ਼ ਠਾਕੁਰ ਬਣਿਆ ਕਰੋੜਪਤੀ। ਪੰਜਾਬ ਦੇ ਹੋਲੀ ਬੰਪਰ-2019 'ਚ ਨਿਕਲਿਆ ਪਹਿਲਾ ਇਨਾਮ।

ਓਮ ਪ੍ਰਕਾਸ਼ ਠਾਕੁਰ

By

Published : Jun 30, 2019, 5:40 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਲਾਟਰੀ ਬੰਪਰਾਂ ਨੇ ਸਿਰਫ਼ ਪੰਜਾਬ ਵਾਸੀਆਂ ਦੀ ਹੀ ਕਿਸਮਤ ਨਹੀਂ ਚਮਕਾਈ ਬਲਕਿ ਇਸ ਰਾਹੀਂ ਇੱਕ ਹਿਮਾਚਲ ਪ੍ਰਦੇਸ਼ ਵਾਸੀ ਓਮ ਪ੍ਰਕਾਸ਼ ਠਾਕੁਰ ਨੂੰ ਵੀ ਕਰੋੜਪਤੀ ਬਣਾ ਦਿੱਤਾ ਹੈ। ਓਮ ਪ੍ਰਕਾਸ਼ ਪਿਛਲੇ 10 ਸਾਲ ਤੋਂ ਡਾਕ ਰਾਹੀਂ ਲਾਟਰੀ ਟਿਕਟ ਮੰਗਵਾ ਰਿਹਾ ਸੀ ਅਤੇ ਆਖਰ ਹੋਲੀ ਬੰਪਰ-2019 ਦਾ ਪਹਿਲਾ 3 ਕਰੋੜ ਰੁਪਏ ਦਾ ਉਸ ਦਾ ਇਨਾਮ ਨਿਕਲ ਆਇਆ।

ਓਮ ਪ੍ਰਕਾਸ਼ ਨੇ ਦੱਸਿਆ ਕਿ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਹਾਲਾਂਕਿ ਉਸ ਨੇ ਭਵਿੱਖ ਦੇ ਕੋਈ ਬਹੁਤ ਵੱਡੇ ਪਲਾਨ ਨਹੀਂ ਬਣਾਏ ਪਰ ਉਹ ਆਪਣੇ ਜੱਦੀ ਪਿੰਡ ਮਾਲੀਅਨ ਵਿਚਲੇ ਸੇਬ ਦੇ ਬਾਗਾਂ ਨੂੰ ਹੋਰ ਫ਼ੈਲਾਉਣਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਬਾਗਬਾਨੀ ਵਿਚ ਕਾਫੀ ਜ਼ਿਆਦਾ ਰੁਚੀ ਹੈ ਅਤੇ ਜਿੱਤੀ ਗਈ ਰਕਮ ਨਾਲ ਉਹ ਬਾਗਬਾਨੀ ਦੇ ਖੇਤਰ ਵਿੱਚ ਨਵੇਂ ਤਜ਼ਰਬੇ ਕਰਨਾ ਚਾਹੇਗਾ। ਓਮ ਪ੍ਰਕਾਸ਼ ਹਿਮਾਚਲ ਪ੍ਰਦੇਸ਼ ਰਾਜ ਕੋਆਪਰੇਟਿਵ ਬੈਂਕ, ਦਲਾਨ (ਜ਼ਿਲ੍ਹਾ ਸ਼ਿਮਲਾ) ਦਾ ਮੈਨੇਜਰ ਹੈ।

ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਹੋਲੀ ਬੰਪਰ-2019 ਦਾ ਦੂਜਾ ਇਨਾਮ 1 ਕਰੋੜ ਰੁਪਏ ਵੀ ਕਿਸੇ ਪੰਜਾਬ ਵਾਸੀ ਨੂੰ ਨਹੀਂ ਬਲਕਿ ਮਹਾਰਾਸ਼ਟਰ ਦੇ ਵੈਸਾਲੀ ਧਨਜੇ ਗੋਸਾਵੀ ਦਾ ਨਿਕਲਿਆ ਹੈ। ਪੰਜਾਬ ਸਰਕਾਰ ਦੀ ਲਾਟਰੀ ਦੀ ਪੂਰੇ ਦੇਸ਼ ਵਿਚ ਬਣੀ ਚੰਗੀ ਸਾਖ ਦਾ ਹੀ ਨਤੀਜਾ ਹੈ ਕਿ ਸਿਰਫ ਪੰਜਾਬ ਵਾਸੀ ਹੀ ਨਹੀਂ ਬਲਕਿ ਬਾਹਰਲੇ ਰਾਜਾਂ ਦੇ ਲੋਕ ਵੀ ਇਸ ਨੂੰ ਖ਼ਰੀਦਣ ਵਿਚ ਦਿਲਚਸਪੀ ਵਿਖਾਉਂਦੇ ਹਨ।

ABOUT THE AUTHOR

...view details