ਹਿਮਾ ਦਾਸ ਦੇ 5 ਗੋਲਡ ਜਿੱਤਣ ਤੇ ਬਾਲੀਵੁੱਡ ਨੇ ਦਿੱਤੀ ਵਧਾਈ
ਭਾਰਤ ਦਾ ਨਾਂਅ ਉੱਚਾ ਕਰਨ 'ਚ ਪਿੱਛੇ ਨਹੀਂ ਰਹੀ ਹਿਮਾ ਦਾਸ। ਪਿਛਲੇ 20 ਦਿਨਾਂ ਵਿੱਚ ਹਿਮਾ ਨੇ 5 ਸੋਨ ਤਗ਼ਮੇ ਹਾਸਲ ਕਰ ਲਏ ਹਨ ਜਿਸ 'ਤੇ ਕਈ ਬਾਲੀਵੁੱਡ ਅਦਾਕਾਰਾਂ ਨੇ ਵਧਾਈ ਦਿੱਤੀ ਹੈ।
ਫ਼ੋਟੋ
ਨਵੀਂ ਦਿੱਲੀ: ਹਿਮਾ ਦਾਸ ਨੇ 20 ਦਿਨਾਂ ਵਿੱਚ 400 ਮੀਟਰ ਤੇ 200 ਮੀਟਰ ਕੌਮਾਂਤਰੀ ਦੌੜਾਂ ਵਿੱਚ ਭਾਰਤ ਲਈ 5 ਸੋਨ ਤਮਗ਼ੇ ਜਿੱਤੇ ਹਨ। ਹਿਮਾ ਸੋਸ਼ਲ ਮੀਡੀਆ ਤੇ ਕਾਫ਼ੀ ਸੁਰਖੀਆਂ ਵਿੱਚ ਹੈ ਜਿਸ ਨੂੰ ਲੈ ਕੇ ਕਈ ਬਾਲੀਵੁੱਡ ਕਲਾਕਾਰ ਨੇ ਟਵੀਟ ਕਰਦਿਆਂ ਹਿਮਾ ਦਾਸ ਨੂੰ ਵਧਾਈ ਦਿੱਤੀ ਹੈ।
ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨੇ ਹਿਮਾ ਦਾਸ ਨੂੰ ਟਵੀਟ ਕਰ ਵਧਾਈ ਦਿੰਦਿਆਂ ਕਿਹਾ ਕਿ ' ਵਧਾਈ ਹੋਵੇ ਹਿਮਾ ਦਾਸ ਜੀ ਤੁਸੀਂ ਭਾਰਤ ਦਾ ਨਾਮ ਸੁਨਹਿਰੇ ਅਖੱਰਾ ਵਿੱਚ ਲਿਖ ਦਿੱਤਾ ਹੈ'।
Last Updated : Jul 22, 2019, 9:35 AM IST