ਪੰਜਾਬ

punjab

ETV Bharat / bharat

ਕੋਰਟ ਨੇ ਪ੍ਰਨੀਤ ਕੌਰ ਨਾਲ ਠੱਗੀ ਕਰਨ ਵਾਲੇ ਸਾਈਬਰ ਅਪਰਾਧੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ - ਸਾਈਬਰ ਅਪਰਾਧੀ ਦੀ ਜ਼ਮਾਨਤ ਪਟੀਸ਼ਨ ਰੱਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਖ਼ਾਤੇ ਤੋਂ ਪੈਸਾ ਉੜਾਉਣ ਦੇ ਦੋਸ਼ੀ ਅਤੇ ਸਾਇਬਰ ਅਪਰਾਧੀ ਅਫ਼ਸਰ ਅਲੀ ਨੂੰ ਝਾਰਖੰਡ ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਕੋਰਟ ਨੇ ਪ੍ਰਨੀਤ ਕੌਰ ਨਾਲ ਠੱਗੀ ਕਰਨ ਵਾਲੇ ਸਾਈਬਰ ਅਪਰਾਧੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ
ਕੋਰਟ ਨੇ ਪ੍ਰਨੀਤ ਕੌਰ ਨਾਲ ਠੱਗੀ ਕਰਨ ਵਾਲੇ ਸਾਈਬਰ ਅਪਰਾਧੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ

By

Published : Sep 3, 2020, 4:26 AM IST

ਰਾਂਚੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਖ਼ਾਤੇ ਵਿੱਚੋਂ ਪੈਸਾ ਉੜਾਉਣ ਦੇ ਦੋਸ਼ੀ ਅਤੇ ਸਾਇਬਰ ਅਪਰਾਧੀ ਅਫ਼ਸਰ ਅਲੀ ਨੂੰ ਝਾਰਖੰਡ ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣਨ ਉਪਰੰਤ ਅਲੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।

ਅਫ਼ਸਰ ਅਲੀ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ

ਝਾਰਖੰਡ ਹਾਈ ਕੋਰਟ ਦੇ ਜੱਜ ਰੰਗਨ ਮੁਖੋਪਾਧਿਆ ਦੀ ਅਦਾਲਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਖ਼ਾਤੇ ਵਿੱਚੋਂ ਪੈਸਾ ਚੋਰੀ ਕਰਨ ਅਤੇ ਹੋਰ ਕਈ ਚਰਚਿਤ ਸਾਇਬਰ ਅਪਰਾਧਾਂ ਦੇ ਦੋਸ਼ੀ ਅਫ਼ਸਰ ਅਲੀ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਹੋਈ। ਜੱਜ ਨੇ ਆਪਣੀ ਰਿਹਾਇਸ਼ੀ ਦਫ਼ਤਰ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਕੀਤੀ। ਉਥੇ ਹੀ ਹਾਈ ਕੋਰਟ ਦੇ ਸਪੈਸ਼ਲ ਏਪੀਪੀ ਸ਼ਲਿੰਦਰ ਕੁਮਾਰ ਤਿਵਾਰੀ ਅਤੇ ਪਟੀਸ਼ਨਕਾਰ ਦੇ ਵਕੀਲ ਆਪਣੇ ਆਪਣੀ ਰਿਹਾਇਸ਼ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਆਪਣਾ ਪੱਖ ਰੱਖਿਆ।

ਅਲੀ ਦੀ ਪਟੀਸ਼ਨ ਰੱਦ

ਏਪੀਪੀ ਸ਼ਲਿੰਦਰ ਕੁਮਾਰੀ ਤਿਵਾਰੀ ਨੇ ਅਦਾਲਤ ਨੂੰ ਦੱਸਿਆ ਕਿ ਅਫ਼ਸਰ ਅਲੀ ਅੰਤਰ-ਸੂਬਾਈ ਸਾਇਬਰ ਅਪਰਾਧੀ ਹੈ। ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਖ਼ਾਤੇ ਤੋਂ ਪੈਸਾ ਉੜਾਉਣ ਦੇ ਮਾਮਲੇ ਵਿੱਚ ਵੀ ਆਰੋਪੀ ਹੈ। ਇਸ ਦੇ ਨਾਲ ਕਈ ਹਾਈ-ਫਾਈ ਮਾਮਲਿਆਂ ਵਿੱਚ ਵੀ ਆਰੋਪੀ ਹੈ, ਇਸ ਲਈ ਇਸ ਦੀ ਜ਼ਮਾਨਤ ਅਰਜੀ ਰੱਦ ਕੀਤੀ ਜਾਵੇ। ਅਦਾਲਤ ਵਿੱਚ ਉਨ੍ਹਾਂ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਪਟੀਸ਼ਨ ਨੂੰ ਰੱਧ ਕਰ ਦਿੱਤਾ ਹੈ।

ਦੱਸ ਦਈਏ ਕਿ ਸ਼ਹਿਰ ਵਿੱਚ ਕਈ ਚਰਚਿਤ ਮਾਮਲਿਆਂ ਵਿੱਚ ਆਰੋਪੀ ਰਹੇ ਜਾਮਤਾੜਾ ਦੇ ਅਫ਼ਸਰ ਅਲੀ ਦੀ ਜ਼ਮਾਨਤ ਅਰਜ਼ੀ ਹੇਠਲੀ ਅਦਾਲਤ ਨੇ ਪਹਿਲਾਂ ਹੀ ਖ਼ਾਰਜ ਕਰ ਦਿੱਤਾ ਸੀ। ਉਸ ਤੋੰ ਬਾਅਦ ਉਨ੍ਹਾਂ ਨੂੰ ਹਾਈ ਕੋਰਟ ਵਿੱਚ ਪਟੀਸ਼ਨ ਪਾਈ। ਉਸੇ ਪਟੀਸ਼ਨ ਉੱਤੇ ਸੁਣਵਾਈ ਤੋਂ ਉਪਰੰਤ ਅਦਾਲਤ ਨੇ ਵੀ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਉਸ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ।

ABOUT THE AUTHOR

...view details