ਨਵੀਂ ਦਿੱਲੀ: 'ਵਿਆਹੁਤਾ ਦੁਸ਼ਕਰਮ' ਨੂੰ ਤਲਾਕ ਦਾ ਅਧਾਰ ਐਲਾਨ ਕਰਨ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਦਿੱਲੀ ਹਾਈ ਕੋਰਟ ਨੇ ਠੁਕਰਾ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਇਹ ਮੰਗ ਖ਼ਾਰਜ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਹਾਈ ਕੋਰਟ ਜਾਣ ਲਈ ਕਿਹਾ ਸੀ।
ਦੱਸਣਯੋਗ ਹੈ ਕਿ ਇਹ ਪਟੀਸ਼ਨ ਵਕੀਲ ਅਨੁਜਾ ਕਪੂਰ ਨੇ ਪਾਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਵਿਆਹੁਤਾ ਬਲਾਤਕਾਰ ਮਾਮਲਿਆਂ 'ਚ ਮਾਮਲਾ ਦਰਜ ਕਰਨ ਲਈ ਸਪਸ਼ਟ ਰੂਪ 'ਚ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਹਨ ਤਾਂ ਜੋ ਸਬੰਧਤ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨੂੰ ਤੈਅ ਕੀਤਾ ਜਾ ਸਕੇ।