ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਦੇ ਪੁੱਤਰ ਅਬਦੁੱਲਾ ਆਜਮ ਨੂੰ ਇਲਾਹਾਬਾਦ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਅਬਦੁੱਲਾ ਦੀ ਵਿਧਾਇਕੀ ਰੱਦ ਕਰ ਦਿੱਤੀ ਹੈ।
ਆਜ਼ਮ ਖ਼ਾਨ ਦੇ ਮੁੰਡੇ ਦੀ ਵਿਧਾਇਕੀ ਹੋਈ ਰੱਦ - samajwadi party
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਦੇ ਮੁੰਡੇ ਅਬਦੁੱਲਾ ਖ਼ਾਨ ਦੀ ਵਿਧਾਇਕੀ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ।
ਹਾਈਕੋਰਟ ਨੇ ਸੋਮਵਾਰ ਨੂੰ ਉਸ ਨੂੰ ਜਾਅਲੀ ਦਸਤਾਵੇਜ਼ ਦੇ ਕੇ ਵੋਟਾਂ ਲੜਨ ਦਾ ਦੋਸ਼ੀ ਪਾਇਆ ਹੈ। ਕੋਰਟ ਨੇ ਕਿਹਾ ਕਿ ਵੋਟਾਂ ਦੇ ਵੇਲੇ ਅਬਦੁੱਲਾ ਆਜਮ ਦੀ ਉਮਰ 25 ਸਾਲ ਦੀ ਨਹੀਂ ਸੀ। ਅਬਦੁੱਲਾ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਵੋਟਾਂ ਜਿੱਤ ਚੁੱਕੇ ਹਨ। ਕੋਰਟ ਨੇ ਉਨ੍ਹਾਂ ਦੀ ਉਮੀਦਵਾਰ ਰੱਦ ਕਰਦੇ ਹੋਏ ਕਿਹਾ ਕਿ ਉਹ ਵਿਧਾਇਕੀ ਲਈ ਘੱਟੋ-ਘੱਟ ਉਮਰ 25 ਨੂੰ ਪੂਰਾ ਨਹੀਂ ਕਰ ਸਕੇ ਇਸ ਲਈ ਉਸ ਦੀ ਵਿਧਾਇਕੀ ਰੱਦ ਕੀਤੀ ਜਾਂਦੀ ਹੈ।
ਅਬਦੁੱਲਾ ਆਜਮ ਖ਼ਾਨ ਦੀ ਮਾਂ ਤਜੀਨ ਫ਼ਾਤਮਾ ਵੀ ਵਿਧਾਇਕ ਹੈ ਅਤੇ ਉਸ ਦੇ ਪਿਤਾ ਆਜਮ ਖ਼ਾਨ ਰਾਮਪੁਰ ਤੋਂ ਸਾਂਸਦ ਹਨ। ਅਬਦੁੱਲਾ ਖ਼ਾਨ ਦੀ ਜਨਮ ਤਾਰੀਕ ਨੂੰ ਲੈ ਕੇ ਇੱਕ ਸਥਾਨਕ ਨੇਤਾ ਆਕਾਸ਼ ਸਕਸੈਨਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਰਾਮਪੁਰ ਦੇ ਡੀਏਐਮ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਆਪਣੀ ਰਿਪੋਰਟ ਜਨਵਰੀ 2019 ਵਿੱਚ ਚੋਣ ਆਯੋਗ ਨੂੰ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਅਬਦੁੱਲਾ ਆਜਮ ਖ਼ਾਨ ਦੀ ਵਿਧਾਇਕੀ ਰੱਦ ਕਰ ਦਿੱਤੀ ਗਈ ਹੈ।