ਚਮੋਲੀ: ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਦੁਪਹਿਰ ਡੇਢ ਵਜੇ ਤੋਂ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ। ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਣ ਦੇ ਦੌਰਾਨ ਤਕਰੀਬਨ 1350 ਸਿੱਖ ਸੰਗਤਾਂ ਨੇ ਅੰਤਮ ਅਰਦਾਸ ਕੀਤੀ।
ਦੱਸ ਦਈਏ ਕਿ ਪਹਿਲੀ ਅਰਦਾਸ ਅੱਜ ਸਵੇਰੇ ਸਾਢੇ 9 ਵਜੇ ਹੋਈ ਜਿਸ ਤੋਂ ਬਾਅਦ ਸਵੇਰੇ 10:00 ਵਜੇ ਸੁਖਮਨੀ ਸਾਹਿਬ ਦਾ ਪਾਠ ਅਤੇ 11 ਵਜੇ ਸ਼ਬਦ ਕੀਰਤਨ ਕੀਤਾ ਗਿਆ। ਇਸ ਸਾਲ ਦੀ ਅੰਤਮ ਅਰਦਾਸ ਨੂੰ ਦੁਪਹਿਰ 12:30 ਵਜੇ ਪੜ੍ਹਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਵਿਖੇ ਬਿਰਾਜਮਾਨ ਕੀਤਾ ਗਿਆ। ਇਸ ਦੇ ਨਾਲ ਹੀ ਹੇਮਕੁੰਟ ਸਾਹਿਬ ਦੇ ਕਿਵਾੜ ਦੁਪਹਿਰ 1:30 ਵਜੇ ਪੂਰੀ ਮਰਿਆਦਾ ਨਾਲ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ।