ਪੰਜਾਬ

punjab

ETV Bharat / bharat

ਹੇਮੰਤ ਸੋਰੇਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, 29 ਨੂੰ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ

ਹੇਮੰਤ ਸੋਰੇਨ 29 ਦਸੰਬਰ ਐਤਵਾਰ ਨੂੰ ਰਾਜਧਾਨੀ ਰਾਂਚੀ ਦੇ ਮੁਰਾਬਾਦੀ ਮੈਦਾਨ ਵਿੱਚ ਦੁਪਹਿਰ 1 ਵਜੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਹੇਮੰਤ ਸੋਰੇਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਫ਼ੋਟੋ

By

Published : Dec 25, 2019, 3:46 AM IST

ਰਾਂਚੀ: ਝਾਰਖੰਡ ਦੇ ਨਵੇਂ ਮੁੱਖ ਮੰਤਰੀ ਦੇ ਰੂਪ 'ਚ ਹੇਮੰਤ ਸੋਰੇਨ 29 ਦਸੰਬਰ ਨੂੰ ਰਾਜਧਾਨੀ ਰਾਂਚੀ ਦੇ ਮੋਹਰਾਬਾਦੀ ਮੈਦਾਨ 'ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਝਾਰਖੰਡ ਮੁਕਤੀ ਮੋਰਚਾ ਵਿਧਾਇਕ ਦਲ ਦੀ ਬੈਠਕ 'ਚ ਹੇਮੰਤ ਸੋਰੇਨ ਨੂੰ ਨੇਤਾ ਚੁਣਨ ਦਾ ਐਲਾਨ ਕੀਤਾ ਗਿਆ ਹੈ।

ਸਰਕਾਰ ਬਣਾਉਣ ਦੇ ਲਈ ਹੇਮੰਤ ਸਰੇਨ ਨੇ ਵਿਧਾਇਕਾਂ ਸਮੇਤ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ 50 ਵਿਧਾਇਕਾਂ ਨਾਲ ਰਾਜਪਾਲ ਨੂੰ ਆਪਣਾ ਸਮਰੱਥਨ ਪੱਤਰ ਸੌਂਪਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਰਾਜ 'ਚ ਨਵੀਂ ਸਰਕਾਰ ਬਣਾਉਣ ਲਈ ਮਨਜ਼ੂਰੀ ਮੰਗੀ ਹੈ। ਉੱਥੇ ਹੀ ਜੇਐੱਮਐੱਮ ਮੁਖੀ ਸ਼ਿਬੂ ਸੋਰੇਨ ਦੀ ਰਿਹਾਇਸ਼ 'ਤੇ ਹੋਈ ਬੈਠਕ 'ਚ ਪਾਰਟੀ ਦੇ ਸਾਰੇ 30 ਵਿਧਾਇਕ ਮੌਜੂਦ ਸਨ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਹਾਈ ਕਮਾਨ ਵੱਲੋਂ ਨਿਯੁਕਤ ਆਬਜ਼ਰਵਰ ਟੀਐੱਸ ਸਿੰਘਦੇਵ ਦੀ ਮੌਜੂਦਗੀ 'ਚ ਹੋਈ

ABOUT THE AUTHOR

...view details