ਅਲਵਰ: ਰਾਜਸਥਾਨ ਦੇ ਅਲਵਰ ਜ਼ਿਲੇ ਵਿੱਚ ਮੌਜੂਦਾ ਦੇਸ਼ ਵਿਆਪੀ ਮੁਹਿੰਮ ਤੋਂ ਬਹੁਤ ਪਹਿਲਾਂ ਸਿੰਗਲ-ਯੂਜ਼ ਪਲਾਸਟਿਕ ਦੀ ਵੱਧ ਰਹੀ ਵਰਤੋਂ ਵਿਰੁੱਧ ਲੜਾਈ ਸ਼ੁਰੂ ਹੋ ਗਈ ਸੀ। ਹਰ ਐਤਵਾਰ ਨੂੰ, ਜ਼ਿਲ੍ਹੇ ਭਰ ਦੇ ਨਾਗਰਿਕ ਵੱਖ-ਵੱਖ ਗਲੀਆਂ ਅਤੇ ਕਲੋਨੀਆਂ ਵਿੱਚ ਸਵੱਛ ਅਲਵਰ ਅੰਦੋਲਨ ਤਹਿਤ ਸਫਾਈ ਅਭਿਆਨ ਚਲਾਉਣ ਲਈ ਇਕੱਠੇ ਹੁੰਦੇ ਹਨ।
ਰਿਪੋਰਟਾਂ ਮੁਤਾਬਕ, ਸੰਸਥਾ ‘ਹੈਲਪਿੰਗ ਹੈਂਡ’ ਪਿਛਲੇ ਪੰਜ ਸਾਲਾਂ ਤੋਂ ਇਸ ਮੁਹਿੰਮ ਨੂੰ ਚਲਾ ਰਹੀ ਹੈ ਅਤੇ ਜ਼ਿਲ੍ਹੇ ਤੋਂ ਬਾਹਰ ਵੀ ਇਸ ਦੀ ਮੌਜੂਦਗੀ ਹੈ। ਹੈਲਪਿੰਗ ਹੈਂਡ ਅਲਵਰ ਇੱਕ ਨੌਜਵਾਨ-ਪੱਖੀ ਸਵੈ-ਇੱਛੁਕ ਸੰਸਥਾ ਹੈ, ਜੋ ਕਥਿਤ ਤੌਰ 'ਤੇ 5 ਸਾਲ ਪਹਿਲਾਂ ਬਹੁਤ ਸਾਰੇ ਵਲੰਟੀਅਰਾਂ ਅਤੇ ਯੋਗਦਾਨ ਪਾਉਣ ਵਾਲਿਆਂ ਨਾਲ ਬਣਾਈ ਗਈ ਸੀ। ਉਸ ਸਮੇਂ ਤੋਂ ਹੀ ਅੰਦੋਲਨ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ 106 ਹਫ਼ਤਿਆਂ ਦੀ ਨਿਰੰਤਰ ਸਵੱਛਤਾ ਮੁਹਿੰਮ ਨੂੰ ਪੂਰਾ ਕੀਤਾ ਗਿਆ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇੱਕ ਵਲੰਟੀਅਰ ਵਿਮਲ ਨੇ ਕਿਹਾ ਕਿ ਸਾਡੀ ਇੱਛਾ ਸੀ ਕਿ ਅਸੀਂ ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਸੁੰਦਰ ਬਣਾਵਾਂਗੇ ਅਤੇ ਇਸ ਨੂੰ ਸਾਫ ਸੁਥਰਾ ਕਰਾਂਗੇ। ਵਿਮਲ ਨੇ ਕਿਹਾ, “ਪਿਛਲੇ ਪੰਜ ਸਾਲਾਂ ਤੋਂ ਹੈਲਪਿੰਗ ਹੈਂਡ ਹਰ ਐਤਵਾਰ ਨੂੰ ਜ਼ਿਲ੍ਹੇ ਵਿੱਚ ਪਾਰਕ ਵਰਗੀਆਂ ਜਨਤਕ ਥਾਵਾਂ ਦੀ ਸਫਾਈ ਲਈ ਇਕੱਠੇ ਹੁੰਦੇ ਹਨ ਤਾਂ ਜੋ ਜਗ੍ਹਾ ਸਾਫ਼ ਕੀਤੀ ਜਾ ਕਿਉਂਕਿ ਇਥੇ ਪ੍ਰਸ਼ਾਸਨ ਨੇ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ।