ਉੱਤਰਕਾਸ਼ੀ: ਉੱਤਰਾਖੰਡ ਆਰਾਕੋਟ ਇਲਾਕੇ ਵਿੱਚ ਬੱਦਲ ਫੱਟਣ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਹਾਲਾਂਕਿ, ਪਾਇਲਟ ਨੂੰ ਮਾਮੂਲੀ ਸੱਟ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪਾਇਲਟ ਦਾ ਨਾਂਅ ਸੁਸ਼ਾਂਤ (ਨਿਵਾਸੀ ਜਬਲਪੁਰ) ਅਤੇ ਕੋ-ਪਾਇਲਟ ਦਾ ਨਾਂਅ ਅਜਿਤ ਸਿੰਘ(ਨਿਵਾਸੀ ਹਰਿਆਣਾ) ਦੱਸਿਆ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਆਰਾਕੋਟ ਤੋਂ ਚਿਵਾਂ ਲਈ ਉਡਾਨ ਭਰਨ ਤੋਂ ਬਾਅਦ ਇਹ ਹੈਲੀਕਾਪਟਰ ਵੀ ਟ੍ਰਾਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਸੀ। ਪਾਇਲਟ ਨੇ ਟਿਕੋਚੀ ਵਿੱਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਉੱਤਰਕਾਸ਼ੀ 'ਚ ਐਮਰਜੈਂਸੀ ਲੈਂਡਿੰਗ ਦੌਰਾਨ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ - ਉੱਤਰਕਾਸ਼ੀ
ਉੱਤਰਕਾਸ਼ੀ ਵਿੱਚ ਬੱਦਲ ਫੱਟਣ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਇੱਥੇ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਹੈਲੀਕਾਪਟਰ ਦੀ ਟਕੋਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ, ਇਸ ਦੌਰਾਨ ਇਹ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਸਾਰੇ ਲੋਕ ਸੁਰੱਖਿਅਤ ਹਨ। ਬੀਤੇ 21 ਅਗਸਤ ਨੂੰ ਵੀ ਉੱਤਰਕਾਸ਼ੀ ਵਿੱਚ ਬਚਾਅ ਕਾਰਜਾਂ ਵਿੱਚ ਲੱਗਿਆ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਵੀ ਹੋ ਗਈ ਸੀ।
ਵੀਡੀਓ ਵੇਖਣ ਲਈ ਕਲਿੱਕ ਕਰੋ
ਟਿਕੋਚੀ ਵਿੱਚ ਨਦੀ ਕਿਨਾਰੇ ਪੱਧਰੀ ਜਗ੍ਹਾ ਉੱਤੇ ਲੈਂਡਿੰਗ ਦੇ ਦੌਰਾਨ ਸੰਤੁਲਨ ਵਿਗੜਨ ਕਾਰਨ ਹੈਲੀਕਾਪਟਰ ਪੱਥਰਾਂ ਨਾਲ ਜਾ ਟਕਰਾਇਆ। ਹੈਲੀਕਾਪਟਰ ਨਿਜੀ ਕੰਪਨੀ ਆਰਿਆਨ ਏਅਰਵੇਜ਼ ਦਾ ਹੈ।
ਦੱਸ ਦਈਏ ਕਿ ਬੀਤੇ 21 ਅਗਸਤ ਨੂੰ ਉੱਤਰਕਾਸ਼ੀ ਵਿੱਚ ਬੱਦਲ ਫਟਣ ਨਾਲ ਮਚੀ ਤਬਾਹੀ ਤੋਂ ਬਾਅਦ ਬਚਾਅ ਕਾਰਜ ਵਿੱਚ ਲੱਗਿਆ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਮੋਲਡੀ ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਨਾਲ ਹੈਲੀਕਾਪਟਰ ਦੇ ਟਕਰਾਉਣ ਨਾਲ ਇਹ ਘਟਨਾ ਹੋਈ ਸੀ। ਇਸ ਹੈਲੀਕਾਪਟਰ ਵਿੱਚ ਪਾਇਲਟ, ਇੰਜੀਨੀਅਰ ਸਮੇਤ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।