ਸ਼ਿਮਲਾ: ਹਿਮਾਚਲ ਵਿੱਚ ਬਰਫ਼ਬਾਰੀ ਹੋਣ ਕਾਰਨ ਉੱਤਰ ਭਾਰਤ ਵਿੱਚ ਠੰਡ ਕਾਫ਼ੀ ਵੱਧ ਗਈ ਹੈ। ਲਗਾਤਾਰ ਹੋ ਰਹੀ ਬਰਫ਼ਬਾਰੀ ਨਾਲ ਲੋਕ ਕਾਫ਼ੀ ਪਰੇਸ਼ਾਨ ਹਨ। ਜਾਣਕਾਰੀ ਮੁਤਾਬਕ ਸ਼ਿਮਲਾ ਵਿੱਚ ਹੁਣ ਤੱਕ 20 ਸੇਂਟੀਮੀਟਰ ਤੱਕ ਬਰਫ਼ਬਾਰੀ ਹੋਈ ਹੈ।
ਹਿਮਾਚਲ ‘ਚ ਭਾਰੀ ਬਰਫ਼ਬਾਰੀ ਕਾਰਨ ਅਲਰਟ ਜਾਰੀ, ਬਰਫ਼ ਨਾਲ ਢਕੇ ਪਹਾੜ - ਹਿਮਾਚਲ ਵਿੱਚ ਬਰਫ਼ਬਾਰੀ
ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਨੇ ਜਿੱਥੇ ਸੈਲਾਨੀਆਂ ਦੇ ਚੇਹਰੇ 'ਤੇ ਖੁਸ਼ੀ ਲਿਆ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਸੂਬੇ ਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝਲਣੀ ਪੈ ਰਹੀ ਹੈ।
ਸ਼ਿਮਲਾ, ਰੋਹਤਾਂਗ, ਕੁੱਲੂ, ਮਨਾਲੀ, ਕਿਨੌਰ, ਚੰਬਾ, ਕਾਂਗੜਾ ਅਤੇ ਲਾਹੌਲ ਸਪਿਤੀ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ ਮੈਦਾਨੀ ਇਲਾਕਿਆਂ ਤੇ ਕੇਂਦਰੀ ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਠੰਡ ਵੱਧ ਗਈ ਹੈ। ਸ਼ਿਮਲਾ ਵਿੱਚ ਭਾਰੀ ਬਰਫ਼ਬਾਰੀ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਬਰਫ਼ ਪੈਣ ਨਾਲ ਸੈਲਾਨੀ ਕਾਫ਼ੀ ਖੁਸ਼ ਹਨ। ਢਲਹੋਜੀ ਵਿੱਚ ਕਰੀਬ 35 ਸੇਂਟੀਮੀਟਰ ਤੱਕ ਬਰਫ਼ਬਾਰੀ ਹੋਈ ਹੈ। ਇਸ ਕਾਰਨ ਕਈ ਰੋਡ ਜਾਮ ਹੋ ਗਏ ਹਨ।
ਬਰਫ਼ਬਾਰੀ ਕਾਰਨ ਕਈ ਖ਼ੇਤਰਾਂ ਵਿੱਚ ਬਿਜਲੀ ਚੱਲੀ ਗਈ ਹੈ, ਉੱਥੇ ਹੀ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਕਾਫ਼ੀ ਪਰੇਸ਼ਾਨ ਹਨ। ਤਾਜ਼ਾ ਬਰਫ਼ਬਾਰੀ ਤੋਂ ਬਾਅਦ ਸੂਬੇ ਵਿੱਚ ਕੁੱਲ 588 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ, 2436 ਬਿਜਲੀ ਸਪਲਾਈ ਲਾਈਨਾਂ ਠੱਪ ਹੋ ਗਈਆਂ ਹਨ। ਸੂਬੇ ਦੇ 8 ਜ਼ਿਲ੍ਹਿਆਂ ਵਿੱਚ, 1 ਫੁੱਟ ਤੋਂ 4 ਫੁੱਟ ਤੱਕ ਬਰਫ਼ ਵੱਖ-ਵੱਖ ਥਾਵਾਂ 'ਤੇ ਇਕੱਠੀ ਹੋਈ ਹੈ।