ਨਵੀਂ ਦਿੱਲੀ: ਭਾਰਤ ਵਿੱਚ ਟ੍ਰੈਫਿਕ ਨਿਯਮ ਤੋੜਨਾ ਜਨਤਾ ਆਮ ਗੱਲ ਸਮਝਦੀ ਹੈ। ਜਨਤਾ ਟ੍ਰੈਫਿਕ ਨਿਯਮ ਤੋੜ ਕੇ 100-50 ਦਾ ਜੁਰਮਾਨਾ ਭਰ ਕੇ ਹੁਣ ਤੱਕ ਬਚਦੀ ਨਜ਼ਰ ਆਈ ਹੈ। ਪਰ ਹੁਣ ਟ੍ਰੈਫਿਕ ਨਿਯਮਾਂ ਵਿੱਚ ਬਹੁਤ ਸਾਰੇ ਫੇਰ ਬਦਲ ਕੀਤੇ ਗਏ ਹਨ। ਟ੍ਰੈਫਿਕ ਚਲਾਨ ਵਿੱਚ ਸਰਕਾਰ ਵੱਲੋਂ 5 ਗੁਣਾ ਇਜ਼ਾਫਾ ਕੀਤਾ ਹੈ। ਦੱਸਣਯੋਗ ਹੈ ਕਿ ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਵੱਲੋਂ ਵਾਹਨ ਚਲਾਉਣ ਲਈ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ। ਸਰਕਾਰ ਇਸ ਬਿੱਲ ਜ਼ਰੀਏ ਸੜਕ ਹਾਦਸਿਆਂ 'ਤੇ ਲਗਾਮ ਲਗਾਉਣਾ ਚਾਹੁੰਦੀ ਹੈ। ਇਨ੍ਹਾਂ ਨਿਯਮਾਂ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ।
ਟ੍ਰੈਫਿਕ ਨਿਯਮ ਤੋੜਨ 'ਤੇ ਭਰਨਾ ਪੈ ਸਕਦਾ ਹੈ 5 ਗੁਣਾ ਜੁਰਮਾਨਾ! - ਟ੍ਰੈਫਿਕ ਨਿਯਮ ਤੋੜਨ 'ਤੇ ਜੁਰਮਾਨਾ
ਟ੍ਰੈਫਿਕ ਨਿਯਮਾਂ ਦਾ ਪਾਲਨ ਨਾ ਕਰਨ 'ਤੇ ਸਰਕਾਰ ਨੇ ਪਿਛਲੇ ਜੁਰਮਾਨਿਆਂ ਦੀ ਰਾਸ਼ੀ ਵਿੱਚ 5 ਤੋਂ 10 ਗੁਣਾ ਵਾਧਾ ਕਰ ਦਿੱਤਾ ਹੈ। ਇਨ੍ਹਾਂ ਨਿਯਾਮਾਂ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ।
ਫ਼ੋਟੋ
ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਦੇਣਾ ਪਵੇਗਾ 5 ਗੁਣਾ ਜੁਰਮਾਨਾ
- ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਭਰਨਾ ਪਵੇਗਾ 2 ਹਜ਼ਾਰ ਦੀ ਥਾਂ 10 ਹਜ਼ਾਰ ਦਾ ਜੁਰਮਾਨਾ
- ਓਵਰ ਸਪੀਡ ਲਈ ਦੇਣੇ ਪੈਣਗੇ 1000 ਦੀ ਥਾਂ 5000 ਰੁਪਏ
- ਬਿਨਾਂ ਡ੍ਰਾਈਵਿੰਗ ਲਾਇਸੈਂਸ ਦੇ ਗੱਡੀ ਚਲਾਈ ਤਾਂ ਭਰੋਗੇ 500 ਦੀ ਥਾਂ 5000 ਰੁਪਏ ਦਾ ਜੁਰਮਾਨਾ
- ਸਪੀਡ ਲਿਮਟ ਕਰਾਸ ਕਰਨ ਦੇ 400 ਦੀ ਥਾਂ 1000 ਤੋਂ 2000 ਦਾ ਚਲਾਨ
- ਸੀਟ ਬੈਲਟ ਨਹੀਂ ਲਾਈ ਤਾਂ 100 ਦੀ ਥਾਂ 1000 ਰੁਪਏ ਦਾ ਜੁਰਮਾਨਾ
- ਕਾਰ ਕੰਪਨੀਆਂ ਵੱਲੋਂ ਜੇ ਵਰਤੀ ਗਈ ਕੌਈ ਢਿੱਲ ਜਾਂ ਨਹੀਂ ਪੁਰੇ ਕੀਤੇ ਗਏ ਜ਼ਰੂਰੀ ਸਟੈਂਡਰਡ ਕਾਰ ਕੰਪਨੀਆਂ ਨੂੰ ਦੇਣਾ ਪੈ ਸਕਦਾ ਹੈ 500 ਕਰੋੜ ਰੁਪਏ ਤੱਕ ਦਾ ਜ਼ੁਰਮਾਨਾ
- ਸਰਕਾਰ ਵੱਲੋਂ 'ਹਿੱਟ ਐਂਡ ਰਨ' ਜਿਹੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਥਾਂ 2 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪੈ ਸਕਦਾ ਹੈ।