ਨਾਗਪੁਰ: ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਐਨਈਈਆਰਆਈ) ਦੇ ਵਿਗਿਆਨੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦਾ ਗਰਮ ਮੌਸਮ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਪਰ ਸਮਾਜਕ ਦੂਰੀਆਂ ਬਹੁਤ ਜ਼ਰੂਰੀ ਹੈ।
ਸਰਕਾਰ ਦੁਆਰਾ ਚਲਾਏ ਜਾ ਰਹੇ ਖੋਜ ਸੰਸਥਾਨ ਨੇ ਹਾਲ ਹੀ ਵਿੱਚ ਮਹਾਰਾਸ਼ਟਰ, ਕਰਨਾਟਕ, ਕੇਰਲ, ਸ੍ਰੀਨਗਰ ਅਤੇ ਨਿਊ ਯਾਰਕ ਤੋਂ ਆਏ ਡਾਟੇ ਦੀ ਵਰਤੋਂ ਕਰਦਿਆਂ ਵਾਤਾਵਰਣ ਦੇ ਕਾਰਕਾਂ ਅਤੇ ਛੂਤ ਫੈਲਣ ਦੇ ਵਿੱਚ ਆਪਸੀ ਸਬੰਧਾਂ ਦਾ ਅਧਿਐਨ ਕੀਤਾ।
ਵਿਗਿਆਨਕ ਹੇਮੰਤ ਭੇਰਵਾਨੀ ਨੇ ਕਿਹਾ ਕਿ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵਾਤਾਵਰਣ ਦੇ ਕਾਰਕਾਂ ਜਿਵੇਂ ਕਿ ਤਾਪਮਾਨ ਅਤੇ ਨਮੀ ਨਾਲ ਵਾਇਰਸ ਦੇ ਫੈਲਣ ਦੀ ਨਿਰਭਰਤਾ ਦਰਸਾਉਂਦੀ ਹੈ ਕਿ ਭਾਰਤ ਦਾ ਗਰਮ ਜਲਵਾਯੂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਭਕਾਰੀ ਸਿੱਧ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਖੋਜ ਦੂਜੇ ਵਾਇਰਸਾਂ ਦੇ ਪਿਛਲੇ ਅਧਿਐਨਾਂ ਦੇ ਅਨੁਕੂਲ ਸੀ ਜੋ ਉੱਚ ਤਾਪਮਾਨ ਵਾਲੇ ਖੇਤਰਾਂ ਵਿੱਚ ਕਾਰਜਸ਼ੀਲਤਾ ਗੁਆ ਬੈਠਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਦਾ ਸਬੰਧ ਨਮੀ ਨਾਲ ਇਨ੍ਹਾਂ ਸਿੱਧਾ ਨਹੀਂ ਹੈ।
ਇਹ ਵੀ ਪੜ੍ਹੋ: ਕੋਵਿਡ-19: ਅਮਰੀਕਾ ਵਿੱਚ ਇੱਕੋ ਦਿਨ 'ਚ 2200 ਮੌਤਾਂ, 10 ਲੱਖ ਤੋਂ ਵੱਧ ਪੀੜਤ
ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਔਸਤਨ ਨਮੀ ਦੀ ਰੇਂਜ, ਜੋ ਆਮ ਤੌਰ 'ਤੇ ਵਾਤਾਵਰਣ ਵਿੱਚ ਪਾਈ ਜਾਂਦੀ ਹੈ, ਨਾਲ ਵਾਇਰਸ ਦੇ ਫੈਲਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ ਦੂਰੀ ਵਾਤਾਵਰਣ ਦੇ ਕਾਰਕਾਂ ਦੇ ਫਾਇਦੇ ਨਾਲੋਂ ਕਈ ਗੁਣਾ ਵਧੇਰੇ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਵੱਧ ਨਮੀ ਵਾਲੇ ਖੇਤਰ ਕੇਰਲ ਅਤੇ ਚੇਨੰਈ ਵਿੱਚ ਵੀ ਇਸ ਵਾਇਰਸ 'ਤੇ ਕਾਬੂ ਪਾਇਆ ਗਿਆ ਹੈ, ਪਰ ਇਸ ਦਾ ਵੱਡਾ ਕਾਰਨ ਸਮਾਜਿਕ ਦੂਰੀ ਨੂੰ ਸਖ਼ਤ ਤਰੀਕੇ ਨਾਲ ਲਾਗੂ ਕਰਨਾ ਹੈ। ਉਨ੍ਹਾਂ ਉਦਾਹਰਣ ਵਜੋਂ ਮੁੰਬਈ ਦੇ ਹਾਲਾਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਥੇ ਵੀ ਨਮੀ ਜ਼ਿਆਦਾ ਹੈ ਪਰ ਉਥੇ ਹਾਲਾਤ ਕੁੱਝ ਹੋਰ ਹਨ।